ਪੰਜਾਬ

punjab

ETV Bharat / state

Grant of village Amloh: ਅਮਲੋਹ ਦੇ ਇਸ ਪਿੰਡ ਦੀ ਗ੍ਰਾਂਟ ਨੂੰ ਲੈਕੇ ਸਰਪੰਚ 'ਤੇ ਉੱਠੇ ਸਵਾਲ, ਜਾਂਚ ਲਈ SDM ਨੂੰ ਸੌਂਪਿਆ ਮੰਗ ਪੱਤਰ

ਇਕ ਪਾਸੇ ਨਜਾਇਜ਼ ਮਾਈਨਿੰਗ ਨੂੰ ਲੈਕੇ ਸਰਕਾਰ ਸਖਤ ਹੈ ਤਾਂ ਉਥੇ ਹੀ ਦੂਜੇ ਪਾਸੇ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਲੋਕਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੀ ਗਰਾਂਟ ਨੂੰ ਲੈ ਕੇ ਜਾਂਚ ਕਰਵਾਉਣ ਦੇ ਲਈ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਰਪੰਚ 'ਤੇ ਨਜਾਇਜ਼ ਮਾਈਨਿੰਗ ਦੇ ਦੋਸ਼ ਵੀ ਲਾਏ ਗਏ ਹਨ।

Amloh Residents Questions raised on the Sarpanch regarding the grant of village
http://10.10.50.80:6060//finalout3/odisha-nle/thumbnail/02-February-2023/17647881_1095_17647881_1675327016237.png

By

Published : Feb 14, 2023, 6:23 PM IST

Amloh Residents Questions raised on the Sarpanch regarding the grant of village

ਅਮਲੋਹ:ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਲੋਕਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੀ ਗਰਾਂਟ ਨੂੰ ਲੈ ਕੇ ਜਾਂਚ ਕਰਵਾਉਣ ਦੇ ਲਈ ਐਸਡੀਐਮ ਅਮਲੋਹ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਾਸੀ ਯਾਦਵਿੰਦਰ ਸਿੰਘ ਲੱਕੀ ਭਲਵਾਨ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਬੀਡੀਪੀਓ ਦਫ਼ਤਰ ਅਮਲੋਹ ਨੂੰ ਇਕ ਦਰਖ਼ਾਸਤ ਦਿੱਤੀ ਗਈ ਸੀ, ਕਿ ਪਿੰਡ ਦੇ ਵਿਕਾਸ ਕਾਰਜਾਂ ਦੌਰਾਨ ਵੱਡੇ ਪੱਧਰ ਤੇ ਗਬਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਟੋਬੇ ਨੂੰ ਬਹੁਤ ਡੂੰਘਾ ਕੀਤਾ ਗਿਆ।

ਇਹ ਵੀ ਪੜ੍ਹੋ :Police Raid in Amritsar: ਅੰਮ੍ਰਿਤਸਰ ਵਿੱਚ ਅਚਾਨਕ ਘਰਾਂ ਵਿੱਚ ਆ ਵੜੀ ਪੁਲਿਸ, ਨਸ਼ਾ ਲੱਭਣ ਲਈ ਪੁਲਿਸ ਨੇ ਫਰੋਲਿਆ ਘਰਾਂ ਦਾ ਕੋਨਾ-ਕੋਨਾ

ਸਰਕਾਰੀ ਕੰਮ ਵਿਚ ਵਿਘਨ ਪਾਇਆ:ਜਿਸ ਦੀ ਨਜਾਇਜ਼ ਮਾਇਨਿੰਗ ਕਰਕੇ ਟੋਬੇ ਦੀ ਮਿੱਟੀ ਨੂੰ ਪਿੰਡ ਅਤੇ ਬਾਹਰ ਦੇ ਇਲਾਕੇ ਵਿੱਚ ਮਿੱਟੀ ਨੂੰ ਵੇਚਿਆ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਅਮਲੋਹ ਨੂੰ ਇਕ ਸ਼ਿਕਾਇਤ ਦਿੱਤੀ ਗਈ। ਜਿਸ ਦੇ ਅਧਾਰ ਤੇ ਪੰਚਾਇਤੀ ਵਿਭਾਗ ਦੇ ਮੁਲਾਜ਼ਮ ਟੋਬੇ ਦੀ ਮਿਣਤੀ ਕਰਨ ਦੇ ਲਈ ਆਏ। ਪਰ ਪਿੰਡ ਸਰਪੰਚ ਜਗਬੀਰ ਸਿੰਘ ਵਲੋਂ ਮਿਣਤੀ ਨੂੰ ਰੋਕਣ ਦੇ ਲਈ ਸਰਕਾਰੀ ਕੰਮ ਵਿਚ ਵਿਘਨ ਪਾਇਆ ਗਿਆ।

ਕਦੇ ਵੀ ਰੇਤਾ ਨਹੀਂ ਵੇਚਿਆ ਗਿਆ: ਉਥੇ ਹੀ ਉਹਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਹੋਵੇ ਤੇ ਜੋ ਦੋਸ਼ੀ ਹਨ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਸਰਪੰਚ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ਬੀਡੀਪੀਓ ਨੇ ਪੰਚਾਇਤੀ ਰਾਜ ਫਤਿਹਗੜ੍ਹ ਸਾਹਿਬ ਦੇ ਐਸਡੀਓ ਨੂੰ ਪੜਤਾਲ ਮਾਰਕ ਕੀਤੀ ਸੀ। ਜੋ ਪੜਤਾਲ ਕਰਨ ਦੇ ਲਈ ਪਿੰਡ ਪਹੁੰਚੇ ਸਨ । ਉਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਵਲੋਂ ਪਿੰਡ ਦੇ ਟੋਬੇ ਦਾ ਕਦੇ ਵੀ ਰੇਤਾ ਨਹੀਂ ਵੇਚਿਆ ਗਿਆ। ਇਸਦੀ ਜਾਂਚ ਅਫਸਰ ਕਰ ਸਕਦੇ ਹਨ। ਜੇਕਰ ਇਸ ਜਾਂਚ ਵਿਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।

ਨਜਾਇਜ਼ ਮਾਈਨਿੰਗ:ਜ਼ਿਕਰਯੋਗ ਹੈ ਕਿ ਜਿਥੇ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਰੇਤ ਮਾਫੀਆ ਅਤੇ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਤਿਆਰ ਬਰ ਤਿਆਰ ਹੈ। ਸੂਬਾ ਸਰਕਾਰ ਵੱਲੋਂ ਸਖਤੀ ਨਾਲ ਕਿਹਾ ਗਿਆ ਹੈ ਕਿ ਜੇਕਰ ਕੋਈ ਨਜਾਇਜ਼ ਮਾਈਨਿੰਗ ਕਰਦਾ ਹੋਇਆ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details