ਪੰਜਾਬ

punjab

ETV Bharat / state

ਹੈਰੋਇਨ ਸਣੇ 3 ਵਿਅਕਤੀ ਗ੍ਰਿਫ਼ਤਾਰ - ਅਮਲੋਹ ਪੁਲਿਸ

ਅਮਲੋਹ ਪੁਲਿਸ ਨੇ ਪਿੰਡ ਸੋਂਟੀ ਨੇੜੇ ਨਾਕੇ ਦੌਰਾਨ ਹੈਰੋਇਨ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 215 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਹੈਰੋਇਨ ਸਣੇ 3 ਗ੍ਰਿਫ਼ਤਾਰ

By

Published : Apr 12, 2019, 11:05 AM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਅਮਲੋਹ ਪੁਲਿਸ ਨੇ 3 ਵਿਅਕਤੀਆਂ ਨੂੰ 215 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਅਮਲੋਹ ਦੇ ਪਿੰਡ ਸੋਂਟੀ ਨੇੜੇ ਨਾਕੇ ਦੌਰਾਨ 2 ਵਿਅਕਤੀਆਂ ਨੂੰ ਮੋਟਰ ਸਾਇਕਲ ਰੋਕ ਕੇ ਤਲਾਸ਼ੀ ਲਈ ਗਈ ਸੀ ਜਿਨ੍ਹਾਂ ਕੋਲੋਂ ਇਹ ਹੈਰੋਇਨ ਬਰਾਮਦ ਹੋਈ।

ਵੀਡੀਓ

ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰਮਨ ਕੁਮਾਰ ਅਤੇ ਲਾਲਬਿੰਦਰ ਦੇ ਤੌਰ 'ਤੇ ਹੋਈ ਹੈ ਜਿਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਦਿੱਲੀ ਤੋਂ ਹੈਰੋਇਨ ਖ਼ਰੀਦ ਕੇ ਲਿਆਉਂਦੇ ਸਨ।

ਫ਼ੜ੍ਹੇ ਗਏ ਮੁਲਾਜ਼ਮਾਂ ਦੀ ਨਿਸ਼ਾਨਦੇਹੀ 'ਤੇ ਦਿੱਲੀ ਦੇ ਦਵਾਰਕਾ ਤੋਂ ਨਾਈਜੀਰਨ ਮੂਲ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦਾ ਨਾਂਅ ਡੀਕੇ ਚਮੇਜੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details