ਫ਼ਤਿਹਗੜ੍ਹ ਸਾਹਿਬ: ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਬਾਜਵਾ ਵੱਲੋਂ ਆਪਣੀ ਪਾਰਟੀ ਖ਼ਿਲਾਫ਼ ਕੀਤੀ ਬਗਾਵਤ ਨੂੰ ਲੈ ਕੇ ਹਲਕਾ ਅਮਲੋਹ ਤੋਂ ਕਾਂਗਰਸ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਬਾਜਵਾ-ਦੂਲੋ ਮਾਮਲੇ 'ਤੇ ਬੋਲੇ ਕਾਂਗਰਸੀ ਵਿਧਾਇਕ, ਬਦਲੇ ਦੀ ਰਾਜਨੀਤੀ ਨਾਲ ਹੁੰਦੈ ਨੁਕਸਾਨ - ਪ੍ਰਤਾਪ ਬਾਜਵਾ
ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਦੂਲੋ ਇੱਕ ਵੱਡੇ ਨੇਤਾ ਹਨ, ਪਰ ਜਦੋਂ ਕੋਈ ਸਿਆਸੀ ਆਗੂ ਜਨਤਕ ਤੌਰ 'ਤੇ ਅਜਿਹੇ ਬਿਆਨ ਦਿੰਦਾ ਹੈ ਤਾਂ ਨੁਕਸਾਨ ਪਾਰਟੀ ਨੂੰ ਹੁੰਦਾ ਹੈ।
ਸੋਮਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਹਸਪਤਾਲ ਵਿੱਚ ਸਾਂਸਦ ਡਾ. ਅਮਰ ਸਿੰਘ ਵੱਲੋਂ ਐਮਪੀ ਕੋਟੇ 'ਚੋਂ ਦਿੱਤੀ ਐਂਬੁਲੈਂਸ ਨੂੰ ਹਰੀ ਝੰਡੀ ਦੇਣ ਪਹੁੰਚੇ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਦੂਲੋ ਇੱਕ ਵੱਡੇ ਨੇਤਾ ਹਨ, ਪਰ ਜਦੋਂ ਕੋਈ ਸਿਆਸੀ ਆਗੂ ਜਨਤਕ ਤੌਰ 'ਤੇ ਅਜਿਹੇ ਬਿਆਨ ਦਿੰਦਾ ਹੈ ਤਾਂ ਨੁਕਸਾਨ ਪਾਰਟੀ ਨੂੰ ਹੁੰਦਾ ਹੈ।
ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਲੈਣ ਦੇ ਮਾਮਲੇ 'ਤੇ ਕਾਕਾ ਰਣਦੀਪ ਨੇ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਜੇ ਕੋਈ ਬਦਲੇ ਦੀ ਰਾਜਨੀਤੀ ਕਰਦਾ ਹੈ ਤਾਂ ਉਸ ਦਾ ਨੁਕਸਾਨ ਦੀ ਹੁੰਦਾ ਹੈ।