ਪੰਜਾਬ

punjab

ETV Bharat / state

ਦੇਸ਼ ਦੇ 26 ਸੂਬਿਆਂ ਦੀ ਸਾਇਕਲ ਯਾਤਰਾ ਕਰ ਚੁੱਕੇ ਨੇ ਅਮਨਦੀਪ ਸਿੰਘ ਖ਼ਾਲਸਾ - 26 ਸੂਬਿਆਂ ਦੀ ਸਾਇਕਲ ਯਾਤਰਾ

ਕਰਨਾਟਕ ਦੇ ਬੰਗਲੌਰ ਤੋਂ ਅਮਨਦੀਪ ਸਿੰਘ ਖ਼ਾਲਸਾ ਸਾਇਕਲ ਉੱਤੇ ਦੇਸ਼ ਦੇ 26 ਸੂਬਿਆਂ ਦੀ ਯਾਤਰਾ ਕਰ ਚੁੱਕੇ ਹਨ।

ਦੇਸ਼ ਦੇ 26 ਸੂਬਿਆਂ ਦੀ ਸਾਇਕਲ ਯਾਤਰਾ ਕਰ ਚੁੱਕੇ ਨੇ ਅਮਨਦੀਪ ਸਿੰਘ ਖ਼ਾਲਸਾ
ਦੇਸ਼ ਦੇ 26 ਸੂਬਿਆਂ ਦੀ ਸਾਇਕਲ ਯਾਤਰਾ ਕਰ ਚੁੱਕੇ ਨੇ ਅਮਨਦੀਪ ਸਿੰਘ ਖ਼ਾਲਸਾ

By

Published : Mar 3, 2020, 11:17 PM IST

ਸ੍ਰੀ ਫਤਿਹਗੜ੍ਹ ਸਾਹਿਬ: ਕਰਨਾਟਕ ਦੇ ਬੰਗਲੌਰ ਤੋਂ ਮਹਾਂਦੇਵ ਰੈਡੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਿੱਖ ਧਰਮ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜ ਗਏ। ਉਹ ਮਹਾਂਦੇਵ ਰੈਡੀ ਤੋਂ ਅਮਨਦੀਪ ਸਿੰਘ ਖ਼ਾਲਸਾ ਬਣ ਗਏ।

ਦੇਸ਼ ਦੇ 26 ਸੂਬਿਆਂ ਦੀ ਸਾਇਕਲ ਯਾਤਰਾ ਕਰ ਚੁੱਕੇ ਨੇ ਅਮਨਦੀਪ ਸਿੰਘ ਖ਼ਾਲਸਾ

ਅਮਨਦੀਪ ਖਾਲਸਾ ਦਾ ਅਮਲੋਹ ਪਹੁੰਚਣ ਤੇ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਵੱਲੋਂ ਸਵਾਗਤ ਕੀਤਾ ਗਿਆ। ਅਮਨਦੀਪ ਸਿੰਘ ਖ਼ਾਲਸਾ ਵੱਲੋਂ ਅਮਨ ਸ਼ਾਂਤੀ ਅਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸਾਈਕਲ ਯਾਤਰਾ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਹ ਯਾਤਰਾ 2008 ਦੇ ਵਿੱਚ ਕਰਨਾਟਕਾ ਤੋਂ ਸ਼ੁਰੂ ਕਰਕੇ ਦੇਸ਼ ਦੇ 26 ਸੂਬਿਆਂ ਵਿੱਚ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਵੱਲੋਂ ਢਾਈ ਲੱਖ ਕਿਲੋਮੀਟਰ ਸਾਈਕਲ ਚਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਅਮਨਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੇਸ਼ ਦੇ 26 ਸੂਬਿਆਂ ਦੀ ਸਾਈਕਲ ਯਾਤਰਾ ਕੀਤੀ ਗਈ ਹੈ ਜਿਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 9 ਸਾਈਕਲ ਬਦਲੇ ਜਾ ਚੁੱਕੇ ਹਨ, 55 ਟਾਇਰ ਅਤੇ 40 ਟਿਊਬਾਂ ਵਰਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਉਨ੍ਹਾਂ ਵੱਲੋਂ 5500 ਦੇ ਕਰੀਬ ਲੋਕਾਂ ਤੋਂ ਨਸ਼ਾ ਛੁਡਵਾਇਆ ਗਿਆ ਹੈ। ਅਮਨਦੀਪ ਸਿੰਘ ਖ਼ਾਲਸਾ ਸਾਈਕਲ ਯਾਤਰਾ ਦੌਰਾਨ ਆਪਣੇ ਨਾਲ 60 ਕਿੱਲੋ ਭਾਰ ਲੈ ਕੇ ਚੱਲਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਘਰ ਵਾਪਸ ਪਰਤ ਕੇ ਇੱਕ ਸਕੂਲ ਖੋਲ੍ਹਿਆ ਜਾਵੇਗਾ ਜਿਸ ਵਿੱਚ ਜ਼ਰੂਰਤਮੰਦ ਬੱਚੇ ਪੜ੍ਹ ਸਕਣਗੇ । ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਖ਼ਾਲਸਾ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹੈ ਅਤੇ ਸਾਰਿਆਂ ਨੂੰ ਉਨ੍ਹਾਂ ਤੋਂ ਸੇਧ ਲੈ ਕੇ ਨਸ਼ਾ ਖਤਮ ਕਰਨ ਦੇ ਲਈ ਕਦਮ ਚੁੱਕਣੇ ਚਾਹੀਦੇ ਹਨ।

ABOUT THE AUTHOR

...view details