ਪੰਜਾਬ

punjab

ETV Bharat / state

ਕਾਂਗਰਸ ਵਿੱਚ ਕਦੇ ਵੀ ਹੋ ਸਕਦਾ ਹੈ ਸਿਆਸੀ ਧਮਾਕਾ : ਚੰਦੂ ਮਾਜਰਾ

ਸ੍ਰੀ ਫ਼ਤਿਹਗੜ੍ਹ ਸਹਿਬ ਦੇ ਪਿੰਡ ਭਗੜਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ। ਚੰਦੂਮਾਜਰਾ ਨੇ ਸਰਕਾਰ 'ਤੇ ਹੋਰ ਨਿਸ਼ਾਨਾ ਵਿੰਨਦਿਆਂ ਕਿਹਾ ਇਸ ਤਰ੍ਹਾਂ ਪੰਜਾਬ ਨੂੰ ਸਾਂਭਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਅਤੇ ਉਨ੍ਹਾਂ ਦੱਸਿਆ ਟੈਕਸ ਦੀ ਸੱਭ ਤੋਂ ਘੱਟ ਰਿਕਵਰੀ ਪੰਜਾਬ ਵਿੱਚ ਹੋਈ ਹੈ ਜੋ ਕਿ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਹੈ।

By

Published : Dec 1, 2019, 2:24 PM IST

ਫ਼ੋਟੋ
ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਹਿਬ: ਜ਼ਿਲ੍ਹੇ ਦੇ ਪਿੰਡ ਭਗੜਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਚੰਦੂਮਾਜਰਾ ਨੇ ਵਿਧਾਇਕ ਅਮਨ ਅਰੋੜਾ ਦੇ ਨਵੇਂ ਸਿਰੇ ਤੋਂ ਸਰਕਾਰ ਬਨਾਉਣ ਦੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੱਲੇ ਕੁੱਝ ਹੈ ਨਹੀਂ ਤੇ ਗੱਲਾਂ ਵੱਡੀਆਂ-ਵੱਡੀਆਂ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜ਼ਰੂਰ ਹੈ ਕਿ ਕਾਂਗਰਸ ਬਗਾਵਤੀ ਸੂਰਾਂ ਨਾਲ ਚੱਲ ਰਹੀ ਹੈ ਜਿਸ ਕਰਕੇ ਸਰਕਾਰ ਦੀ ਸਥਿਤੀ ਵਿਸਫੋਟਕ ਬਣੀ ਹੋਈ ਹੈ।

ਵੇਖੋ ਵੀਡੀਓ

ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਲੁੱਟ-ਖੋਹ ਦਾ ਦੌਰ ਚੱਲ ਰਿਹਾ ਅਤੇ ਮੁੱਖ ਮੰਤਰੀ 'ਤੇ ਤੰਜ ਕਸਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਮੁੱਖ ਮੰਤਰੀ ਦੇ ਆਪਣੇ ਵਿਧਾਇਕ ਹੀ ਬਾਗੀ ਹੋ ਕੇ ਉਸ ਦੇ ਦਰਵਾਜ਼ੇ 'ਤੇ ਖੜੇ ਹੋਣ ਤਾਂ ਫੇਰ ਸਰਕਾਰ ਦੇ ਚੰਗੇ ਦਿਨ ਨਹੀਂ ਗਿਣੇ ਜਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਮੇਂ ਕਾਂਗਰਸ 'ਚ ਸਿਆਸੀ ਧਮਾਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ

ਚੰਦੂਮਾਜਰਾ ਨੇ ਸਰਕਾਰ 'ਤੇ ਹੋਰ ਨਿਸ਼ਾਨਾ ਵਿੰਨਦਿਆਂ ਕਿਹਾ ਇਸ ਤਰ੍ਹਾਂ ਪੰਜਾਬ ਨੂੰ ਸਾਂਭਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਅਤੇ ਉਨ੍ਹਾਂ ਦੱਸਿਆ ਟੈਕਸ ਦੀ ਸੱਭ ਤੋਂ ਘੱਟ ਰਿਕਵਰੀ ਪੰਜਾਬ ਵਿੱਚ ਹੋਈ ਹੈ ਜੋ ਕਿ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਹੈ।

ABOUT THE AUTHOR

...view details