ਸ੍ਰੀ ਫਤਿਹਗੜ੍ਹ ਸਾਹਿਬ:ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਵੱਲੋਂ ਵੱਧਦੀ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਇਸ ਮੌਕੇ ਪੰਜਾਬ ਸਰਕਾਰ ਦੇ ਨਾਮ ਡੀਸੀ ਨੂੰ ਮੰਗ ਪੱਤਰ ਦਿੱਤਾ।
ਇਸ ਬਾਰੇ ਅਕਾਲੀ ਦਲ ਸੰਯੁਕਤ ਦੇ ਆਗੂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਰਸੋਈ ਗੈਸ ਨੂੰ ਜੀਐਸਟੀ ਦੇ ਅੰਦਰ ਲਿਆਂਦਾ ਜਾਵੇ ਅਤੇ ਵੈਟ ਵਿਚ ਵੀ ਕਟੌਤੀ ਕੀਤੀ ਜਾਵੇ।
ਅਕਾਲੀ ਦਲ ਸੰਯੁਕਤ ਵੱਲੋਂ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਨੂੰ ਅੱਛੇ ਦਿਨ ਲਿਆਉਣ ਦੇ ਵਾਅਦੇ ਕੀਤੇ ਸਨ ਪ੍ਰੰਤੂ ਮਹਿੰਗਾਈ ਵਿੱਚ ਵਾਧਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ । ਆਗੂਆਂ ਨੇ ਕਿਹਾ ਕਿ ਜੂਨ 2014 ਵਿੱਚ ਆਪ ਦੇ ਵਾਗਡੋਰ ਸੰਭਾਲਣ ਸਮੇਂ ਪੈਟਰੋਲ ਦੀ ਕੀਮਤ 71 ਰੁਪਏ 51 ਪੈਸੇ ਇਕ ਲਿਟਰ ਸੀ ਅਤੇ ਡੀਜ਼ਲ 57 ਰੁਪਏ 28 ਪੈਸੇ ਪ੍ਰਤੀ ਲੀਟਰ ਸੀ ਪਰ ਸੱਤ ਸਾਲ ਵਿਚ ਇਹ ਕੀਮਤਾਂ ਵਧ ਕੇ ਪੈਟਰੋਲ 101 ਰੁਪਏ 94 ਪੈਸੇ ਇੱਕ ਲਿਟਰ ਅਤੇ ਡੀਜ਼ਲ 91 ਰੁਪਏ 89 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਰੋਸ ਵਧਿਆ ਹੈ ਅਤੇ 2022 ਵਿੱਚ ਮੂੰਹ ਨਹੀਂ ਲਾਉਣਗੇ
ਇਹ ਵੀ ਪੜੋ:ਨਵਜੋਤ ਸਿੱਧੂ ਦੇ ਭਤੀਜੇ ਨੇ ਫੇਸਬੁੱਕ ਪੋਸਟ ਪਾ ਕਿਹਾ ਕੁਝ ਘੰਟੇ ਦਾ ਸਮਾਂ ਬਾਕੀ