ਸਰਹਿੰਦ: ਗਹਿਰੀ ਧੁੰਦ ਕਾਰਨ ਸਰਹਿੰਦ ਜੀ.ਟੀ. ਰੋਡ 'ਤੇ 25 ਤੋਂ 30 ਗੱਡੀਆ ਆਪਸ ਵਿੱਚ ਟਕਰਾਅ ਗਈਆਂ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੇ ਮੰਡੀ ਗੋਬਿੰਦਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਹਾਦਸੇ ਤੋਂ ਬਾਅਦ ਲਗਭਗ 2 ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ। ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਹਿਰੀ ਧੁੰਦ ਕਾਰਨ ਸਰਹਿੰਦ ਜੀਟੀ ਰੋਡ 'ਤੇ ਟਕਰਾਈਆਂ 25 ਤੋਂ 30 ਗੱਡੀਆਂ, 1 ਦੀ ਮੌਤ - ਸਰਹਿੰਦ ਜੀਟੀ ਰੋਡ 'ਤੇ ਟਕਰਾਈਆ ਗੱਡੀਆ
ਸਰਹਿੰਦ ਦੇ ਨੈਸ਼ਨਲ ਹਾਈਵੇ 'ਤੇ ਸੋਮਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਹੋ ਗਿਆ ਹੈ। ਇਸ ਹਾਦਸੇ ਵਿੱਚ 25 ਤੋਂ 30 ਗੱਡੀਆ ਆਪਸ ਵਿੱਚ ਟਕਰਾਅ ਗਈਆਂ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਸਰਹਿੰਦ ਜੀਟੀ ਰੋਡ 'ਤੇ ਸੜਕ ਹਾਦਸਾ
ਇਸ ਮੌਕੇ ਹਾਦਸੇ ਵਾਲੀ ਥਾਂ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ ਹੈ। ਜਿਨ੍ਹਾਂ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੇ ਵਿੱਚ ਗੱਡੀਆ ਹੌਲੀ ਚਲਾਇਆ ਜਾਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਇੱਕ ਦੀ ਮੌਤ ਅਤੇ 25 ਤੋਂ 30 ਗੱਡੀਆ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ ਜਿਸ ਕਾਰਨ ਜੀਟੀ ਰੋਡ 'ਤੇ ਵੱਡਾ ਜਾਮ ਲੱਗ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ।
Last Updated : Feb 3, 2020, 1:42 PM IST