ਸ੍ਰੀ ਫਤਹਿਗੜ੍ਹ ਸਾਹਿਬ:ਜ਼ਿਲ੍ਹੇ ਦੇ ਸਿਵਲ ਹਸਪਤਾਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਬਣਾਇਆ ਜਾਵੇਗਾ। ਇਸ ਹਸਪਤਾਲ ਨੂੰ ਰੈਫਰ ਹਸਪਤਾਲ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਕਹਿਣਾ ਹੈ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦਾ ਦਰਅਸਲ ਉਹ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲਈ ਦਾਨੀ ਸੱਜਣਾਂ ਵੱਲੋਂ 2 ਏ ਸੀ, 1 ਐਲਈਡੀ ਸਮੇਤ ਹੋਰ ਸਹੂਲਤ ਦੇ ਦਿੱਤੇ ਗਏ ਸਮਾਨ ਨੂੰ (AC installed in the gynecological ward ) ਲੋਕ ਅਰਪਣ ਕਰਨ ਆਏ ਸਨ।
Civil Hospital Fatehgarh Sahib news: ਜੱਚਾ-ਬੱਚਾ ਵਾਰਡ 'ਚ ਸਹੂਲਤ ਲਈ ਲਾਏ ਗਏ ਏਸੀ, ਵਿਧਾਇਕ ਲਖਵੀਰ ਰਾਏ ਨੇ ਕੀਤਾ ਦਾਨੀਆਂ ਦਾ ਧੰਨਵਾਦ - ਫਤਹਿਗੜ੍ਹ ਸਾਹਿਬ ਦੀ ਤਾਜ਼ਾ ਖਬਰ ਪੰਜਾਬੀ ਵਿੱਚ
ਸਿਵਲ ਹਸਪਤਾਲ ਫਤਿਹਗੜ੍ਹ ਦੇ ਜੱਚਾ-ਬੱਚਾ ਵਾਰਡ ਵਿੱਚ ਦੋ ਏਸੀ ਲਗਾਏ ਗਏ ਹਨ ਜੋ ਹਰਜੀਤ ਸਿੰਘ ਨਾਮ ਦੇ ਸ਼ਖ਼ਸ ਨੇ ਦਾਨ ਕੀਤੇ ਨੇ। ਸਥਾਨਕ ਵਿਧਾਇਕ ਲਖਵੀਰ ਰਾਏ ਨੇ ਦਾਨੀ ਸੱਜਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਨੂੰ ਉਹ ਸਰਕਾਰ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਨੰਬਰ ਇੱਕ ਉੱਤੇ ਲੈਕੇ ਆਉਣਗੇ। (Civil Hospital Fatehgarh Sahib news)
Published : Aug 31, 2023, 7:53 PM IST
ਹਸਪਤਾਲ ਦੀ ਨੁਹਾਰ ਬਦਲੇਗੀ: ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਵਧੀਆ ਬਣਾਉਣ ਲਈ ਬਹੁਤ ਸਮਾਨ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਤੌਰ ਉੱਤੇ ਕੰਮ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਉਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੀ ਹਸਪਤਾਲ ਦੀ ਨੁਹਾਰ ਬਦਲਣ ਦੇ ਵਿੱਚ ਲੱਗੇ ਹੋਏ ਹਨ ਤਾਂ ਜੋ ਇੱਥੇ ਆਉਣ ਵਾਲੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਆਸਾਨੀ ਨਾਲ ਮਿਲ ਸਕਣ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਬਹੁਤ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ ਪਰ ਉਹ ਸਮੇਂ ਦਾ ਹਾਣੀ ਨਹੀਂ ਬਣ ਸਕਿਆ। ਉਹਨਾਂ ਦੀ ਕੋਸ਼ਿਸ਼ ਹੈ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਇੱਕ ਮਿਸਾਲੀ ਹਸਪਤਾਲ ਬਣਾਇਆ ਜਾ ਸਕੇ।ਇਸ ਹਸਪਤਾਲ ਦੇ ਵਿੱਚ ਹਰ ਮਰੀਜ਼ ਨੂੰ ਪੂਰੀ ਸਹੂਲਤ ਮਿਲੇ। ਮਰੀਜ਼ ਨੂੰ ਇਲਾਜ ਦੇ ਲਈ ਦੂਜੇ ਹਸਪਤਾਲਾਂ ਦੇ ਵਿੱਚ ਰੈਫਰ ਨਾ ਕਰਨਾ ਪਵੇ। ਵਿਧਾਇਕ ਰਾਏ ਨੇ ਕਿਹਾ ਕਿ ਜੱਚਾ-ਬੱਚਾ ਵਾਰਡ ਵਿੱਚ ਮਹਿਲਾਵਾਂ ਨੂੰ ਗਰਮੀ ਦੇ ਦੌਰਾਨ ਰਹਿਣ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਹੁਣ ਏਸੀ ਲਗਾਏ ਜਾਣ ਤੋਂ ਬਾਅਦ ਇੱਥੇ ਇਲਾਜ ਕਰਵਾਉਣ ਲਈ ਆਉਣ ਵਾਲੀਆਂ ਮਹਿਲਾਵਾਂ ਨੂੰ ਗਰਮੀ ਤੋਂ ਨਿਜਾਤ ਮਿਲੇਗੀ।
- Sad on Panchayats Dissolution: ਪੰਚਾਇਤਾਂ ਦੀ ਮੁੜ ਬਹਾਲੀ ਉੱਤੇ ਅਕਾਲੀ ਦਲ ਦਾ ਵਾਰ, ਕਿਹਾ-ਸਰਕਾਰ ਨੇ ਨਮੋਸ਼ੀ ਤੋਂ ਬਚਣ ਲਈ ਲਿਆ ਯੂ-ਟਰਨ
- Sulphur In Lunar Region: ਚੰਨ ਉੱਤੇ ਗੰਧਕ ਹੋਣ ਸਬੰਧੀ ਇਸਰੋ ਦਾ ਦਾਅਵਾ, ਕਿਹਾ-ਪ੍ਰਗਿਆਨ ਰੋਵਰ ਦੇ ਇੱਕ ਹੋਰ ਯੰਤਰ ਨੇ ਵੀ ਕੀਤੀ ਪੁਸ਼ਟੀ
- Punjab poltics: ਬਾਬਾ ਬਕਾਲ 'ਚ ਚਾਰ ਸਾਲ ਬਾਅਦ ਭਖਣ ਜਾ ਰਿਹਾ ਸਿਆਸੀ ਅਖਾੜਾ, ਸੂਬੇ ਦੀਆਂ ਸਾਰੀਆਂ ਪਾਰਟੀਆਂ ਨੇ ਲਗਾਈਆਂ ਸਿਆਸੀ ਸਟੇਜਾਂ
ਸਾਰਿਆਂ ਨੂੰ ਕਰਨੀ ਚਾਹੀਦੀ ਹੈ ਮਦਦ:ਵਿਧਾਇਕ ਲਖਵੀਰ ਰਾਏ ਨੇ ਅੱਗੇ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਟੀਮ ਬਹੁਤ ਮਿਹਨਤ ਕਰਦੀ ਹੈ, ਉਹਨਾਂ ਦੇ ਯਤਨਾਂ ਸਦਕਾ ਸੇਵਾਵਾਂ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ। ਉਹ ਉਮੀਦ ਕਰਦੇ ਹਨ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾ ਸਟਾਫ ਹੋਰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਏਗਾ। ਇਸ ਮੌਕੇ ਸਿਵਲ ਹਸਪਤਾਲ ਨੂੰ ਸਮਾਨ ਦੇਣ ਵਾਲੇ ਹਰਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ ਇਸ ਸਮਾਨ ਦੀ ਜ਼ਰੂਰਤ ਸੀ, ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਇਹ ਸਮਾਨ ਹਸਪਤਾਲ ਨੂੰ ਦਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਹਸਪਤਾਲ, ਸਕੂਲ ਅਤੇ ਗੁਰਦੁਆਰਿਆਂ ਲਈ ਕੁੱਝ ਨਾ ਕੁੱਝ ਦਾਨ ਜ਼ਰੂਰ ਦੇਣਾ ਚਾਹੀਦਾ ਹੈ।