ਪੰਜਾਬ

punjab

ETV Bharat / state

ਫ਼ਤਿਹਗੜ੍ਹ ਸਾਹਿਬ: 'ਆਪ' ਵਰਕਰਾਂ ਨੇ ਸਾੜਿਆ ਪਾਕਿਸਤਾਨ ਦਾ ਪੁਤਲਾ - Nankana sahib attack fatehgarh sahib

ਪਾਕਿਸਤਾਨ ਸਰਕਾਰ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਫ਼ਤਿਹਗੜ੍ਹ ਸਾਹਿਬ ਵਿੱਚ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਸ ਪ੍ਰਦਰਸ਼ਨ ਦੌਰਾਨ ਇਮਰਾਨ ਚਿਸ਼ਤੀ ਦਾ ਪੁਤਲਾ ਸਾੜਿਆ।

nankana sahib attack, aam adami party
ਫ਼ਤਿਹਗੜ੍ਹ ਸਾਹਿਬ ਤੋਂ ਆਪ ਨੇ ਪਾਕਿਸਤਾਨ ਦਾ ਫੁੱਕਿਆ ਪੁਤਲਾ

By

Published : Jan 5, 2020, 5:26 PM IST

ਫ਼ਤਿਹਗੜ੍ਹ ਸਾਹਿਬ: ਪਾਕਿਸਤਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਤੇ ਗਏ ਪਥਰਾਓ ਅਤੇ ਸਿੱਖਾਂ ਪ੍ਰਤੀ ਬੋਲੇ ਗਏ ਅਪਸ਼ਬਦਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਵੱਲੋਂ ਸਰਹੰਦ ਵਿਖੇ ਪਾਕਿਸਤਾਨ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਇਸ ਦੇ ਨਾਲ ਹੀ ਇਸ ਘਟਨਾ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਜੰਮ ਕੇ ਨਿਖੇਧੀ ਕੀਤੀ ਗਈ ਅਤੇ ਇਮਰਾਨ ਚਿਸ਼ਤੀ ਦਾ ਪੁਤਲਾ ਵੀ ਸਾੜਿਆ ਗਿਆ ।

ਵੇਖੋ ਵੀਡੀਓ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਢਿੱਲ ਮੱਠ ਵਾਲੀ ਕਾਰੋਬਾਰੀ ਪ੍ਰਤੀ ਸਿੱਖਾਂ ਵਿਚ ਕਾਫੀ ਰੋਸ ਹੈ ਅਤੇ ਸਿੱਖ ਅਜਿਹੀਆਂ ਕਾਰਵਾਈਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ।

For All Latest Updates

ABOUT THE AUTHOR

...view details