ਬੱਸੀ ਪਠਾਣਾ:ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਨਾਅਰਾ ਲੈ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰ ਰਹੀ ਹੈ। ਇਸ ਬਦਲਾਅ 'ਚ ਵੱਡੇ ਘੁਟਾਲੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਖੁਦ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਪਿੰਡਾਂ ਦੇ ਸਰਪੰਚਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਟ੍ਰੀ ਗਾਰਡ 'ਚ ਵੱਡਾ ਘੁਟਾਲਾ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਉਨ੍ਹਾਂ ਵੱਲੋਂ ਏ.ਡੀ.ਸੀ.ਡੀ. ਉੱਪਰ ਕਈ ਸਵਾਲ ਖੜ੍ਹੇ ਹੋ ਰਹੇ ਹਨ। ਵਿਧਾਇਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਨ੍ਹਾਂ ਕਿਸੇ ਦੀ ਮੰਗ ਤੋਂ ਪੰਚਾਇਤਾਂ ਨੂੰ ਟ੍ਰੀ ਗਾਰਡ ਭੇਜੇ ਜਾ ਰਹੇ ਹਨ। ਜਿਨ੍ਹਾਂ ਪੰਚਾਇਤਾਂ ਵੱਲੋਂ ਪਹਿਲਾਂ ਹੀ ਆਪਣੇ ਪਿੰਡਾਂ 'ਚ ਟ੍ਰੀ ਲਗਾਏ ਜਾ ਚੱੁਕੇ ਹਨ ਉਨ੍ਹਾਂ ਨੂੰ ਵੀ ਟ੍ਰੀ ਗਾਰਡ ਧੱਕੇ ਨਾਲ ਦਿੱਤੇ ਜਾ ਰਹੇ ਹਨ। ਜਿਸ ਦੀਆਂ ਤਕਰੀਬਨ ਕਈ ਪਿੰਡਾਂ ਦੇ ਸਰਪੰਚਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਆਖਿਆ ਕਿ ਕਈ ਪਿੰਡਾਂ ਅੰਦਰ ਤਾਂ ਰੁੱਖ ਵੀ ਨਹੀਂ ਲਗਾਏ ਗਏ। ਬਾਂਸ ਦੇ ਬਣੇ ਇਸ ਟ੍ਰੀ ਗਾਰਡ ਨੂੰ 530 ਰੁਪਏ ਦੀ ਕੀਮਤ ਨਾਲ ਦਿੱਤਾ ਜਾ ਰਿਹਾ ਹੈ ਜਦਕਿ ਕੁਆਲਟੀ ਤੋਂ ਇਸਦੀ ਕੀਮਤ ਕਾਫੀ ਘੱਟ ਲੱਗਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੀ ਗਾਰਡ ਖਰੀਦਣ ਅਤੇ ਭੇਜਣ ਬਾਰੇ ਕਿਸੇ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ ਗਈ। ਇਸ ਤੋਂ ਇਲਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਹਲਕਾ ਬੱਸੀ ਪਠਾਣਾਂ ਦੇ 80 ਦੇ ਕਰੀਬ ਪਿੰਡਾਂ ਨੂੰ ਇਹ ਟ੍ਰੀ ਗਾਰਡ ਭੇਜੇ ਗਏ ਹਨ। ਇਹਨਾਂ ਵਿਚ ਕਈ ਅਜਿਹੇ ਪਿੰਡ ਵੀ ਹਨ ਜਿੱਥੇ ਕੋਈ ਬੂਟਾ ਵੀ ਨਹੀਂ ਲਗਾਇਆ ਗਿਆ।