ਫਤਿਹਗੜ੍ਹ ਸਾਹਿਬ: ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਇਕ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿਡ ਰੁੜਕੀ ਦੀ ਬੀਤੇ ਦਿਨ੍ਹੀਂ ਆਸਟ੍ਰੇਲੀਆ ਦੇ ਮੈਲਵਨ ਨੇੜੇ ਇਕ ਸ਼ਹਿਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। Fatehgarh Sahib youth dies in Australia. Latest news of district Fatehgarh Sahib.
ਜਿਸ ਤੋਂ ਮਗਰੋਂ ਅੱਜ ਜਦੋਂ ਉਸਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮਨਜੀਤ ਦੇ ਪਿੱਛੇ ਵਿਧਵਾ ਪਤਨੀ, ਮਾਂ-ਬਾਪ ਤੇ ਇਕ ਭਰਾ ਰਹਿ ਗਏ ਹਨ। ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦੇ ਪਰਿਵਾਰ ਵਾਲੇ ਖੇਤੀ ਕਰਦੇ ਹਨ।
ਦੱਸ ਦੇਈਏ ਕਿ ਮਨਜੀਤ ਸਿੰਘ ਮਨੀ ਦਾ ਵਿਆਹ ਜਨਵਰੀ 2020 ਦੇ ਵਿਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ। ਵਿਆਹ ਤੋਂ ਲਗਭਗ ਇਕ ਮਹੀਨਾ ਬਾਅਦ ਹੀ ਮਨਜੀਤ ਸਿੰਘ ਆਸਟ੍ਰੇਲੀਆ ਚਲਾ ਗਿਆ ਸੀ, ਉਸ ਤੋਂ ਬਾਅਦ ਕਰੋਨਾ ਬੀਮਾਰੀ ਕਰਕੇ ਪੁਰੀ ਦੁਨੀਆਂ ਵਿਚ ਲਾਕਡਾਉਨ ਲੱਗ ਜਾਣ ਕਾਰਨ ਉਹ ਹੁਣ ਤੱਕ ਭਾਰਤ ਵਿਚ ਵਾਪਸ ਨਹੀ ਆ ਸਕਿਆ ਸੀ।