ਸ੍ਰੀ ਫਤਿਹਗੜ੍ਹ ਸਾਹਿਬ:ਅਕਸਰ ਹੀ ਵਿਵਾਦਿਤ ਬਿਆਨ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੱਤਾ ਗਿਆ ਗਿਆ। ਦੱਸ ਦਈਏ ਕਿ ਹਲਕਾ ਬਸੀ ਪਠਾਣਾ ਵਿਖੇ ਇੱਕ ਪਾਰਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਪਾਰਕ ਵਿੱਚ ਕੋਈ ਕੁੱਤਾ ਬੰਦਾ ਨਹੀਂ ਵੜਨ ਦੇਣਾ ਇਸ ਨੂੰ ਡੇਢ ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਹਲਕਾ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੀ ਮੌਜੂਦ ਸਨ।
ਪਾਰਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੰਤਰੀ ਧਰਮਸੋਤ ਦੀ ਇੱਕ ਮੁੜ ਥਿੜਕੀ ਜੁਬਾਨ - ਹਲਕਾ ਬਸੀ ਪਠਾਣਾ
ਹਲਕਾ ਬਸੀ ਪਠਾਣਾ ਵਿਖੇ ਇੱਕ ਪਾਰਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਪਾਰਕ ਵਿੱਚ ਕੋਈ ਕੁੱਤਾ ਬੰਦਾ ਨਹੀਂ ਵੜਨ ਦੇਣਾ ਇਸ ਨੂੰ ਡੇਢ ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਜਿਸ ਤੋਂ ਮਗਰੋਂ ਉਹਨਾਂ ’ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਪਾਰਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੰਤਰੀ ਧਰਮਸੋਤ ਦੀ ਇੱਕ ਮੁੜ ਥਿੜਕੀ ਜੁਬਾਨ
ਉਥੇ ਹੀ ਮੰਤਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਮਰਦੀਪ ਸਿੰਘ ਧਾਰਨੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੰਤਰੀ ਹਲਕੇ ਦੇ ਲੋਕਾਂ ਨੂੰ ਕੁੱਤਿਆਂ ਨਾਲ ਜੋੜ ਰਹੇ ਹਨ। ਉਹਨਾਂ ਨੇ ਕਿਹਾ ਕਿ ਮੰਤਰੀ ਨੂੰ ਇਸ ਸਬੰਧੀ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਹ ਅਗਲੇ ਸੰਘਰਸ਼ ਦੀ ਤਿਆਰੀ ਕਰਨਗੇ।
ਇਹ ਵੀ ਪੜੋ: 22 ਜੂਨ ਨੂੰ ਆਪਣੀ ਰਿਹਾਇਸ਼ ’ਤੇ SIT ਅੱਗੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ