ਪੰਜਾਬ

punjab

ETV Bharat / state

Newborn baby girl was found: ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ 'ਚ ਲਵਾਰਿਸ ਹਾਲਤ ਵਿੱਚ ਮਿਲੀ ਨਵਜੰਮੀ ਬੱਚੀ - fatehgarh sahib

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਵਿਖੇ ਇੱਕ ਨਵਜੰਮੀ ਬੱਚੀ ਨੂੰ ਛੱਡ ਕੇ ਚਲਾ ਗਿਆ ਤਾਂ ਚਾਹ ਦੀ ਦੁਕਾਨ ਚਲਾਉਣ ਵਾਲੀ ਪਿੰਡ ਦੀ ਔਰਤ ਨੇ ਉਸ ਬੱਚੀ ਨੂੰ ਪਾਲਣ ਦਾ ਫੈਸਲਾ ਕੀਤਾ ਹੈ। ਪਿੰਡ ਵਿੱਚ ਬੱਚੀ ਨੂੰ ਛੱਡ ਕੇ ਕੌਣ ਗਿਆ ਇਸ ਦੀ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। (The family left the newborn baby girl)

A newborn baby girl was found in the village of Sri Fatehgarh Sahib
Newborn baby girl was found: ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ 'ਚ ਲਵਾਰਿਸ ਹਾਲਤ ਵਿੱਚ ਮਿਲੀ ਨਵਜੰਮੀ ਬੱਚੀ

By ETV Bharat Punjabi Team

Published : Sep 19, 2023, 5:51 PM IST

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿਖੇ ਇੱਕ ਪਰਿਵਾਰ ਨੂੰ ਨਵਜੰਮੀ ਬੱਚੀ ਮਿਲੀ ਹੈ। ਇਹ ਬੱਚੀ ਦਾ ਜਨਮ ਮਹਿਜ਼ ਇਕ ਜਾਂ ਦੋ ਦਿਨ ਪਹਿਲਾਂ ਹੀ ਹੋਇਆ ਜਾਪਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਸ਼ਾਹਪੁਰ ਵਿਖੇ ਇੱਕ ਦੁਕਾਨ ਦੇ ਅੱਗੇ ਕੋਈ ਨਵਜੰਮੀ ਬੱਚੀ ਨੂੰ ਛੱਡ ਗਿਆ ਸੀ, ਜਿਸ ਦੁਕਾਨ ਦੇ ਕਾਂਊਟਰ 'ਤੇ ਬੱਚੀ ਨੂੰ ਛੱਡਿਆ ਗਿਆ ਉਸ ਦੁਕਾਨ ਦੀ ਮਾਲਕਿਨ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਨੇ ਇਸ ਬੱਚੀ ਨੂੰ ਚੁੱਕ ਲਿਆ ਅਤੇ ਮੁਢਲੀ ਜਾਂਚ ਲਈ ਪਹਿਲਾਂ ਹਸਪਤਾਲ ਲਿਆਉਂਦਾ ਅਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦਰਸ਼ਨਾਂ ਕੌਰ ਨੇ ਦੱਸਿਆ ਕਿ ਉਹ ਪਿੰਡ ਸ਼ਾਹਪੁਰ ਵਿਖੇ ਚਾਹ ਦੀ ਦੁਕਾਨ ਕਰਦੇ ਹਨ। ਜਿਥੇ ਕੋਈ ਵਿਅਕਤੀ ਇਕ ਬੱਚੀ ਨੂੰ ਉਹਨਾਂ ਦੀ ਦੁਕਾਨ ਦੇ ਕਾਊਟਰ 'ਤੇ ਛੱਡਕੇ ਚਲਾ ਗਿਆ। ਜਿਸ ਦੇ ਬਾਰੇ ਉਹਨਾਂ ਦੇ ਬੇਟੇ ਨੂੰ ਕੁੱਝ ਲੋਕਾਂ ਨੇ ਫੋਨ ਕਰਿਆ ਕਿ ਤੁਹਾਡੀ ਦੁਕਾਨ ਦੇ ਕਾਊਂਟਰ ਉਪਰ ਕੋਈ ਬੱਚਾ ਪਿਆ ਹੈ।

ਤੰਦਰੁਸਤ ਹੈ ਬੱਚੀ : ਉਹਨਾਂ ਦੱਸਿਆ ਦੇਖਣ ਨੂੰ ਬੱਚੀ ਹਾਲੇ ਇੱਕ ਦੋ ਦਿਨ ਦੀ ਹੀ ਲੱਗਦੀ ਹੈ। ਉਸਦਾ ਵਜ਼ਨ ਅਤੇ ਸਿਹਤ ਵੀ ਠੀਕ ਲੱਗਦੀ ਹੈ। ਦਰਸ਼ਨਾਂ ਨੇ ਦੱਸਿਆ ਕਿ ਬੱਚੀ ਦੀ ਸਾਂਭ ਸੰਭਾਲ ਅਸੀਂ ਕਰ ਰਹੇ ਹਾਂ, ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਬੱਚੀ ਨੂੰ ਕੌਣ ਛੱਡ ਕੇ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡਾ ਪਰਿਵਾਰ ਇਸ ਬੱਚੀ ਨੂੰ ਰੱਖਣ ਲਈ ਤਿਆਰ ਹੈ ਅਤੇ ਅਸੀਂ ਇਸਦਾ ਪਾਲਣ ਪੋਸ਼ਣ ਕਰਾਂਗੇ। ਉਹਨਾਂ ਅੱਗੇ ਕਿਹਾ ਕਿ ਪਰਮਾਤਮਾ ਅਜਿਹਾ ਪਾਪ ਕਰਨ ਵਾਲੇ ਨੂੰ ਸਖ਼ਤ ਸਜਾ ਦੇਵੇ। ਇਸ ਬੱਚੀ ਬਾਰੇ ਕਈ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਇਸ ਬੱਚੀ ਨੂੰ ਲੈਣ ਆ ਗਏ ਸੀ ਤਾਂ ਸਾਡੇ ਵੱਲੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਅਤੇ ਅਸੀਂ ਆਪ ਇਸਦਾ ਪਾਲਣ ਪੋਸ਼ਣ ਕਰਾਂਗੇ।

ਬੱਚੀ ਦੀ ਸੇਵਾ ਕਰਨ ਦਾ ਕੀਤਾ ਫੈਸਲਾ :ਉਥੇ ਹੀ ਭਾਵੁਕ ਹੋਈ ਬਜ਼ੁਰਗ ਔਰਤ ਨੇ ਕਿਹਾ ਕਿ ਮੈਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸ਼ੀ ਹੈ। ਜਦੋਂ ਕੋਈ ਮੇਰੈ ਤੋਂ ਬੱਚੀ ਲੈਣ ਦੀ ਗੱਲ ਕਰਦਾ ਹੈ ਤਾਂ ਮੇਰਾ ਮਨ ਭਰ ਆਉਂਦਾ ਹੈ। ਉਥੇ ਹੀ ਭਾਵੁਕ ਹੋਈ ਬਜ਼ੁਰਗ ਔਰਤ ਨੇ ਕਿਹਾ ਕਿ ਮੈਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸੀ ਹੈ ਜਦੋਂ ਕੋਈ ਮੇਰੈ ਤੋਂ ਬੱਚੀ ਲੈਣ ਦੀ ਗੱਲ ਕਰਦਾ ਹੈ ਤਾਂ ਮੇਰਾ ਮਨ ਭਰ ਆਉਂਦਾ ਹੈ ਉਥੇ ਹੀ ਜਦੋਂ ਬੱਚੀ ਨੂੰ ਆਪਣੇ ਗਲ ਨਾਲ ਲਾਊਦੀ ਹਾਂ ਤਾਂ ਬੱਚੀ ਨੂੰ ਨੀਂਦ ਆ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ।

ABOUT THE AUTHOR

...view details