ਪੰਜਾਬ

punjab

ETV Bharat / state

Murder Of Married Women in Fatehgarh Sahib: ਵਿਆਹੁਤਾ ਲੜਕੀ ਦੀ ਜਨਮ ਦਿਨ ਵਾਲੇ ਦਿਨ ਹੋਈ ਮੌਤ, ਸਹੁਰਿਆਂ 'ਤੇ ਲੱਗੇ ਕਤਲ ਦੇ ਇਲਜ਼ਾਮ - ਦਾਜ ਦੀ ਮੰਗ

ਫਤਹਿਗੜ੍ਹ ਸਾਹਿਬ ਵਿਖੇ ਇਕ ਲੜਕੀ ਦਾ ਜਨਮਦਿਨ ਵਾਲੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਹੁਰਾ ਪਰਿਵਾਰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ।

A married man was strangled to death at Fatehgarh Sahib
Murder Of Married Women in Fatehgarh Sahib : ਫਤਹਿਗੜ੍ਹ ਸਾਹਿਬ ਵਿਖੇ ਜਨਮਦਿਨ ਵਾਲੇ ਦਿਨ ਵਿਆਹੁਤਾ ਦਾ ਗਲਾ ਘੁੱਟਕੇ ਕੀਤਾ ਕਤਲ

By

Published : Apr 23, 2023, 6:30 PM IST

Murder Of Married Women in Fatehgarh Sahib : ਫਤਹਿਗੜ੍ਹ ਸਾਹਿਬ ਵਿਖੇ ਜਨਮਦਿਨ ਵਾਲੇ ਦਿਨ ਵਿਆਹੁਤਾ ਦਾ ਗਲਾ ਘੁੱਟਕੇ ਕੀਤਾ ਕਤਲ

ਫਤਹਿਗੜ੍ਹ ਸਾਹਿਬ:ਪਿੰਡ ਤਲਾਣੀਆਂ ਵਿਖੇ ਇਕ ਵਿਆਹੁਤਾ ਨੂੰ ਗਲਾ ਘੁੱਟਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੜਕੀ ਨੂੰ ਗਲਾ ਘੁੱਟਕੇ ਮਾਰਿਆ ਗਿਆ ਹੈ। ਉਥੇ ਹੀ ਪੁਲਿਸ ਵਲੋੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਭੁਪਿੰਦਰ ਕੌਰ ਨੇ ਸ਼ਿਕਾਇਤ ਕੀਤੀ ਹੈ ਕਿ ਉਸਦੀ ਬੇਟੀ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਤਲਾਣੀਆਂ ਨਾਲ ਕਰੀਬ ਪੰਜ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਉਸ ਤੋਂ ਬਾਅਦ ਨਿਆਮਤ ਗਿੱਲ ਨੂੰ ਉਸ ਦਾ ਪਤੀ ਤੇ ਉਸ ਦੀ ਸੱਸ ਛੋਟੀਆਂ-ਛੋਟੀਆਂ ਗੱਲਾ ਕਰਕੇ ਕੁੁੱਟ ਮਾਰ ਕਰਦੇ ਰਹਿੰਦੇ ਸਨ। ਬੀਤੇ ਦਿਨ ਨਿਆਮਤ ਗਿੱਲ ਦਾ ਜਨਮ ਦਿਨ ਸੀ। ਇਸ ਲਈ ਮੇਰਾ ਬੇਟਾ ਨਿਆਮਤ ਦਾ ਜਨਮ ਦਿਨ ਮਨਾਉਣਾ ਚਾਹੁੰਦਾ ਸੀ, ਪਰ ਉਸਦੇ ਪਤੀ ਅਤੇ ਸੱਸ ਨੇ ਨਿਆਮਤ ਗਿਲ ਨੂੰ ਆਉਣ ਨਹੀ ਦਿੱਤਾ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਸਦਾ ਗਲਾ ਘੁੱਟਕੇ ਉਸਨੂੰ ਮਾਰ ਦਿੱਤਾ।

ਸਹੁਰੇ ਦਿੰਦੇ ਸੀ ਮਾਰਨ ਦੀ ਧਮਕੀ :ਉਹਨਾਂ ਨੇ ਕਿਹਾ ਕਿ ਲੜਕੀ ਦੇ ਸੁਹਰਾ ਪਰਿਵਾਰ ਵਲੋੋਂ ਦਾਜ ਦੀ ਵੀ ਮੰਗ ਕੀਤੀ ਜਾਂਦੀ ਸੀ। ਜਦੋਂ ਉਸਦਾ ਬੇਟਾ ਆਪਣੀ ਭੈਣ ਨੂੂੰ ਮਿਲਣ ਦੀ ਗੱਲ ਕਹਿ ਰਿਹਾ ਸੀ ਤਾਂ ਉਸਦਾ ਪਤੀ ਬੇਟੇ ਨੂੰ ਮਾਰਨ ਦੀ ਧਮਕੀ ਦਿੰਦਾ ਸੀ। ਉੱਥੇ ਵੀ ਇਸ ਮੌਕੇ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਜਦੋਂ ਆਪਣੀ ਬੇਟੀ ਨਾਲ ਗੱਲ ਕਰ ਰਹੀ ਸੀ ਤਾਂ ਉਸਦੀ ਸੱਸ ਉਸਨੂੰ ਪਿਛੋ ਬੋਲ ਰਹੀ ਸੀ। ਉਹਨਾਂ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨਾਲ ਕੁੱਟਮਾਰ ਹੁੰਦੀ ਹੈ ਅਤੇ ਉਹ ਉਸ ਨੂੰ ਇੱਥੋਂ ਲੈ ਜਾਣ ਨਹੀਂ ਇਹ ਉਸ ਨੂੰ ਮਾਰ ਦੇਣਗੇ। ਜਦੋਂ ਵੀ ਉਹ ਬੇਟੀ ਲੈਕੇ ਆਉਣ ਦੀ ਗੱਲ ਕਰਦੇ ਸਨ ਤਾਂ ਉਸ ਦਾ ਪਤੀ ਉਸ ਨੂੰ ਜਾਣ ਨਹੀਂ ਦਿੰਦਾ ਅਤੇ ਧਮਕੀ ਦਿੰਦਾ ਸੀ ਕਿ ਉਹ ਉਹਨਾਂ ਨੂੰ ਮਰਵਾ ਦੇਵੇਗਾਂ। ਉਹਨਾਂ ਨੇ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਸੰਬੰਧੀ ਡੀ.ਐਸ.ਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details