ਪੰਜਾਬ

punjab

ETV Bharat / state

ਕੋਰੋਨਾ ਦੇ ਖ਼ਾਤਮੇ ਲਈ 70 ਸਾਲਾ ਬਜ਼ੁਰਗ ਨੇ ਸ਼ੁਰੂ ਕੀਤੀ ਪੰਜ ਤਖ਼ਤਾਂ ਦੀ ਪੈਦਲ ਯਾਤਰਾ - 70 ਸਾਲਾ ਬਜ਼ੁਰਗ ਹਰਮਿੰਦਰ ਸਿੰਘ

ਦੁਨੀਆ 'ਚ ਫ਼ੈਲੀ ਕੋਰੋਨਾ ਮਹਾਮਾਂਰੀ ਦੇ ਖ਼ਤਮੇ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ 'ਤੇ ਚੱਲਿਆ 70 ਸਾਲਾ ਬਜ਼ੁਰਗ ਫ਼ਤਹਿਗੜ੍ਹ ਸਾਹਿਬ ਪਹੁੰਚਿਆ ਜਿੱਥੇ ਉਨ੍ਹਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ।

ਫ਼ੋਟੋ।
ਫ਼ੋਟੋ।

By

Published : Jul 24, 2020, 8:46 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਦੁਨੀਆ ਭਰ ਫ਼ੈਲੀ ਕੋਰੋਨਾ ਮਾਹਾਮਾਰੀ ਦਾ ਕਹਿਰ ਜਾਰੀ ਹੈ। ਇਸ ਨਾਲ ਰੋਜ਼ਾਨਾ ਵੱਡੀ ਤਾਦਾਦ 'ਚ ਮੌਤਾਂ ਹੋ ਰਹੀਆਂ ਹਨ ਅਤੇ ਹਜ਼ਾਰਾਂ ਹੀ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਸਾਰੇ ਦੇਸ਼ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਤਿਆਰ ਕਰ ਰਹੇ ਹਨ।

ਇਸੇ ਕੜੀ ਵਿੱਚ ਇੱਕ 70 ਸਾਲਾ ਬਜ਼ੁਰਗ ਹਰਮਿੰਦਰ ਸਿੰਘ ਨੇ ਦੁਨੀਆ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੇ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਇਹ ਯਾਤਰਾ 12 ਜੁਲਾਈ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਸ਼ੁਰੂ ਕੀਤੀ।

ਵੇਖੋ ਵੀਡੀਓ

ਇਸ ਦੌਰਾਨ ਵੀਰਵਾਰ ਨੂੰ ਉਹ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਦੇ ਪਹੁੰਚਣ ਉੱਤੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਇੱਥੇ ਤਿੰਨ ਦਿਨ ਆਰਾਮ ਕਰਨਗੇ ਜਿਸ ਤੋਂ ਬਾਅਦ ਉਹ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਹੋਣਗੇ ਜਿੱਥੋਂ ਉਹ ਸਖ਼ਤ ਸ਼੍ਰੀ ਪਟਨਾ ਸਾਹਿਬ ਜਾਣਗੇ ਤੇ ਸ਼੍ਰੀ ਹਜ਼ੂਰ ਸਾਹਿਬ ਹੁੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਯਾਤਰਾ ਸਮਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਉਹ ਪੰਜ ਵਾਰ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕਰ ਚੁੱਕੇ ਹਨ ਅਤੇ ਪਹਿਲੀ ਯਾਤਰਾ ਉਨ੍ਹਾਂ 2004 'ਚ ਕੀਤੀ ਸੀ। ਉਸ ਸਮੇਂ ਉਹ 54 ਸਾਲ ਦੇ ਸਨ ਅਤੇ ਇਹ ਯਾਤਰਾ ਉਨ੍ਹਾਂ 456 ਦਿਨਾਂ 'ਚ ਪੂਰੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 2007, 2012 ਅਤੇ 2016 'ਚ ਕੀਤੀ ਸੀ ਇਹ ਯਾਤਰਾਵਾਂ ਉਨ੍ਹਾਂ ਹਰ ਵਾਰ ਸਾਢੇ ਅੱਠ ਮਹੀਨਿਆਂ ਵਿੱਚ ਪੂਰੀਆਂ ਕੀਤੀਆਂ ਸਨ ਅਤੇ ਪੰਜਵੀਂ ਯਾਤਰਾ ਉਨ੍ਹਾਂ ਇਕ ਸਾਲ 11 ਦਿਨਾਂ 'ਚ ਪੂਰੀ ਕੀਤੀ ਸੀ।

ABOUT THE AUTHOR

...view details