ਪੰਜਾਬ

punjab

ETV Bharat / state

ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਕੀਤੀਆਂ ਜਬਤ - 4 school buses seized during checking

ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ 40 ਦੇ ਕਰੀਬ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਹਨ ਜਦਕਿ ਚਾਰ ਬੱਸਾਂ ਨੂੰ ਜਬਤ ਕੀਤਾ ਗਿਆ ਹੈ।

ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਕੀਤੀਆਂ ਜਬਤ
ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਕੀਤੀਆਂ ਜਬਤਚੈਕਿੰਗ ਦੌਰਾਨ 4 ਸਕੂਲੀ ਬੱਸਾਂ ਕੀਤੀਆਂ ਜਬਤ

By

Published : Feb 17, 2020, 2:12 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸੰਗਰੂਰ ਵਿੱਚ ਸਕੂਲ ਬੱਸ ਹਾਦਸੇ ਦੇ ਬਾਅਦ ਪ੍ਰਸ਼ਾਸਨ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਗਈ।

ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਕੀਤੀਆਂ ਜਬਤ

ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰਾਂ ਵਿੱਚ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਗਈ ਇਸ ਮੌਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਬੱਸਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛੱਕੇ ਟੰਗਣ ਵਾਲੀਆਂ 40 ਦੇ ਕਰੀਬ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਹਨ ਜਦਕਿ ਚਾਰ ਬੱਸਾਂ ਨੂੰ ਜਬਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਸਾਂ ਵਿੱਚ ਕਿਸੇ ਫਾਇਰ ਸਿਸਟਮ, ਫਾਸਟ ਏਡ ਅਤੇ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ।

ABOUT THE AUTHOR

...view details