ਸ਼੍ਰੀ ਫ਼ਤਿਹਗੜ੍ਹ ਸਾਹਿਬ: ਪਿਛਲੀ ਦਿਨੀ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਨਾਂਸ ਕੰਪਨੀ ਦੇ ਮੁਲਾਜ਼ਮ ਸੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਮੰਡੀ ਗੋਬਿੰਦਗੜ੍ਹ ਤੋਂ 94,600 ਰੁਪਏ ਦੀ ਕੁਲੈਕਸ਼ਨ ਕਰਕੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਾਪਸ ਆ ਰਿਹਾ ਸੀ। ਰਸਤੇ ਵਿੱਚ 2 ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਮੋਟਰਸਾਈਕਲ ਨਾਲ ਮੋਟਰਸਾਈਕਲ ਲਗਾਕੇ ਫ਼ਤਿਹਗੜ੍ਹ ਸਾਹਿਬ ਜਾਣ ਦਾ ਰਸਤਾ ਪੁਛਿਆਂ ਤਾਂ ਮੈਂ ਆਪਣਾ ਮੋਟਰਸਾਇਕਲ ਹੌਲੀ ਕੀਤਾ ਤਾਂ ਉਨ੍ਹਾਂ ਵਿੱਚੋਂ 1 ਵਿਅਕਤੀ ਨੇ ਅੱਖਾਂ 'ਚ ਲਾਲ ਮਿਰਚਾ ਪਾ ਦਿੱਤੀਆਂ।
ਉਸ ਨੇ ਕਿਹਾ ਕਿ ਲਾਲ ਮਿਰਚਾ ਪੈਣ ਨਾਲ ਮੈਨੂੰ ਇੱਕਦਮ ਦਿਖਣਾ ਬੰਦ ਹੋ ਗਿਆ ਤੇ ਮੇਰਾ ਪੈਸਿਆਂ ਵਾਲਾ ਬੈਗ ਖੋਹਕੇ ਫ਼ਰਾਰ ਹੋ ਗਏ। ਉਸ ਨੇ ਕਿਹਾ ਕਿ ਜਦੋਂ ਮੈਨੂੰ ਥੋੜਾ-ਥੋੜਾ ਦਿੱਖਣ ਲੱਗਾ ਤਾਂ ਉੱਥੇ ਨਾਲ ਇੱਕ ਘਰ ਵਿੱਚ ਜਾ ਕੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ ਅਤੇ ਉਸ ਦੀ ਕੰਪਨੀ ਸਟਾਫ਼ ਨੂੰ ਜਾਣਕਾਰੀ ਦਿੱਤੀ। ਸੁਰਜੀਤ ਸਿੰਘ ਨੇ ਥਾਣਾ ਫ਼ਤਿਹਗੜ੍ਹ ਸਾਹਿਬ ਵਿੱਚ ਅਗਲੇ ਦਿਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ। ਪੁਲਿਸ ਨੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।