ਫ਼ਤਿਹਗੜ੍ਹ ਸਾਹਿਬ: ਪਿੰਡ ਰਿਊਣਾ ਭੋਲਾ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਜ਼ਦੀਕੀ ਭਾਖੜਾ ਨਹਿਰ ਦੇ ਸਾਈਫਨ ਦੇ ਕੋਲ ਪਾਣੀ 'ਚ ਤੈਰਦੀਆਂ 2 ਅਣਪਛਾਤੀਆਂ ਲਾਸ਼ਾਂ ਮਿਲੀਆਂ।
ਫ਼ਤਿਹਗੜ੍ਹ ਸਾਹਿਬ: ਭਾਖੜਾ 'ਚ ਤੈਰਦੀਆਂ ਮਿਲੀਆਂ 2 ਲਾਸ਼ਾਂ - 2 dead bodies found in bhakra
ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਰਿਊਣਾ ਭੋਲਾ ਨੇੜੇ ਭਾਖੜਾ ਨਹਿਰ ਵਿੱਚ 2 ਅਣਪਛਾਤੀਆਂ ਲਾਸ਼ਾਂ ਤੈਰਦੀਆਂ ਮਿਲੀਆਂ। ਗੋਤਾਖੋਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੋਤਾਖੋਰਾਂ ਭਾਖੜਾ ਨਹਿਰ 'ਚ ਤੈਰਦੀਆਂ ਆ ਰਹੀਆਂ 2 ਲਾਸ਼ਾਂ ਦਿਖਾਈ ਦਿੱਤੀਆਂ। ਜਿਨ੍ਹਾਂ 'ਚੋਂ ਇੱਕ 25 ਤੋਂ 30 ਸਾਲ ਦੀ ਉਮਰ ਦੇ ਵਿਅਕਤੀ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ ਤੇ ਪੈਰ 'ਤੇ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ। ਦੂਜੇ ਵਿਅਕਤੀ ਦੀ ਉਮਰ 45 ਤੋਂ 50 ਸਾਲ ਦੇ ਕਰੀਬ ਹੈ।
ਇਸ ਸਬੰਧੀ ਥਾਣਾ ਮੂਲੇਪੁਰ ਦੇ ਮੁਖੀ ਜਾਨਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਨਹਿਰ 'ਚੋਂ ਕੱਢ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮੋਰਚਰੀ 'ਚ ਰਖਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ਾਂ ਦੀ ਪਛਾਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।