ਰੋਜ਼ਾ ਸ਼ਰੀਫ ਦੇ ਖਲੀਫਾ ਤੇ ਸ਼ਰਧਾਲੂ ਜਾਣਕਾਰੀ ਦਿੰਦੇ ਹੋਏ। ਸ਼੍ਰੀ ਫ਼ਤਹਿਗੜ੍ਹ ਸਾਹਿਬ :ਫ਼ਤਹਿਗੜ੍ਹ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਵੱਡੇ ਧਾਰਮਿਕ ਸਥਾਨ ਰੋਜਾ ਸ਼ਰੀਫ ਵਿੱਚ 410ਵੇਂ ਸਲਾਨਾ ਉਰਸ ਦੀ ਸ਼ੁੁੁਰੂਆਤ ਹੋ ਗਈ ਹੈ। ਇਹ ਸਲਾਨਾ ਉਰਸ ਹਜਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜਦਦ ਅਲਫਸਾਨੀ ਦੀ ਪਵਿਤਰ ਦਰਗਾਹ ਉੱਤੇ ਤਿੰਨ ਦਿਨ ਲਗੇਗਾ। ਇਸ ਸਲਾਨਾ ਉਰਸ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਤੋੋਂ ਸ਼ਰਧਾਲੂ ਹਰ ਸਾਲ ਆਉਂਦੇ ਹਨ। ਪਾਕਿਸਤਾਨ ਤੋ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹਨਾਂ ਲਈ ਵੀ ਕਰਤਾਰਪੁਰ ਵਾਂਗ ਕੋਰੀਡੋਰ ਬਣਾਇਆ ਜਾਵੇ ਤਾਂ ਜੋ ਉਹ ਵੀ ਪੰਜਾਬ ਆ ਸਕਣ।
ਕੀ ਬੋਲੇ ਸ਼ਰਧਾਲੂ :ਇਸ ਮੌਕੇ ਗੱਲਬਾਤ ਕਰਦੇ ਹੋਏ ਖਲੀਫਾ ਨੇ ਕਿਹਾ ਕਿ ਸਲਾਨਾ ਉਰਸ ਦੀ ਸ਼ੁੁੁਰੂਆਤ ਅੱਜ ਹੋ ਗਈ ਹੈ, ਜੋ ਕਿ ਤਿੰਨ ਦਿਨ ਚਲੇਗਾ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਸਮੇਤ ਕਈ ਦੇਸ਼ਾਂ ਤੋਂ ਸ਼ਰਧਾਲੂ ਇਥੇ ਆਏ ਹਨ। ਉਹਨਾਂ ਨੇ ਦੱਸਿਆ ਕਿ ਇਸ ਬਾਰ ਪਾਕਿਸਤਾਨ ਤੋਂ 127 ਸ਼ਰਧਾਲੂਆਂ ਦਾ ਜੱਥਾ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਆਇਆ। ਉਥੇ ਹੀ ਇਸ ਮੌਕੇ ਪਾਕਿਸਤਾਨੀ ਸ਼ਰਧਾਲੂਆਂ ਨੇ ਇਸ ਵਾਰ ਪ੍ਰਬੰਧਾਂ ਉੱਤੇ ਤਸੱਲੀ ਕਰਦੇ ਹੋਏ ਭਾਰਤ ਸਰਕਾਰ ਦੀ ਤਾਰੀਫ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਾਲ 2018 ਦੇ ਬਾਅਦ ਹੁਣ ਆਉਣ ਦਾ ਮੌਕਾ ਮਿਲਿਆ ਹੈ। ਕਿਉਂਕਿ ਕੋਰੋਨਾ ਕਾਲ ਦੇ ਦੌਰਾਨ ਆਉਣ ਉੱਤੇ ਰੋਕ ਲੱਗੀ ਸੀ। ਇਸ ਵਾਰ ਭਾਰਤ ਸਰਕਾਰ ਦੇ ਪ੍ਰਬੰਧ ਵੀ ਚੰਗੇ ਹਨ। ਪਹਿਲਾਂ ਅਟਾਰੀ ਤੋਂ ਟ੍ਰੇਨ ਦੇ ਮਾਧਿਅਮ ਨਾਲ ਸਰਹਿੰਦ ਆਉਣ ਤੱਕ ਉਨ੍ਹਾਂ ਨੂੰ 18 ਘੰਟੇ ਦਾ ਸਮਾਂ ਲੱਗਦਾ ਸੀ।
ਕਈ ਸ਼ਰਧਾਲੂ ਇਸ ਲੰਬੇ ਸਫਰ ਵਿੱਚ ਬੀਮਾਰ ਹੋ ਜਾਂਦੇ ਸਨ। ਇਸ ਵਾਰ ਅਟਾਰੀ ਬਾਰਡਰ ਤੋਂ ਉਨ੍ਹਾਂ ਨੂੰ ਬੱਸਾਂ ਦੇ ਮਾਧਿਅਮ ਰਾਹੀ ਲਿਆਂਂਦਾ ਗਿਆ । ਕਰੀਬ 10 ਘੰਟੇ ਦਾ ਸਮਾਂ ਲਗਾ। ਉਥੇ ਹੀ ਰਸਤੇ ਵਿੱਚ ਵੀ ਵਧੀਆ ਸੁਵਿਧਾਵਾਂ ਮਿਲੀਆਂ। ਇਸਦੇ ਨਾਲ ਹੀ ਪਾਕਿਸਤਾਨੀ ਸ਼ਰਧਾਲੂਆਂ ਨੇ ਮੰਗ ਕੀਤੀ ਕਿ ਜਿਵੇਂ ਕਰਤਾਰਪੁਰ ਕੋਰੀਡਰ ਖੋਲਿਆ ਗਿਆ ਹੈ ਅਜਿਹਾ ਹੀ ਕੋਈ ਹੱਲ ਭਾਰਤ ਸਰਕਾਰ ਕਰੇ ਕਿ ਪਾਕਿਸਤਾਨੀ ਸ਼ਰਧਾਲੂ ਜਦੋਂ ਚਾਹੇ ਰੋਜਾ ਸ਼ਰੀਫ ਦੇ ਦਰਸ਼ਨ ਕਰਨ ਆ ਸਕਣ। ਕਿਉਂਕਿ ਇਸ ਸਥਾਨ ਦੀ ਉਨ੍ਹਾਂ ਦੇ ਧਰਮ ਵਿੱਚ ਮੱਕਾ ਮਦੀਨਾ ਦੇ ਬਾਅਦ ਦੂਜੇ ਸਥਾਨ ਉੱਤੇ ਮਾਨਤਾ ਹੈ।
ਰੋਜਾ ਸ਼ਰੀਫ ਦੇ ਖਲੀਫੇ ਸਇਯਦ ਮੁਹੰਮਦ ਸਾਦਿਕ ਰਜਾ ਮੁਜੱਦੀ ਨੇ ਕਿਹਾ ਕਿ ਜੋ ਸ਼ਰਧਾਲੂ ਉਰਸ ਵਿੱਚ ਅਕੀਦਤ ਭੇਂਟ ਕਰਨ ਆਏ ਹਨ, ਉਨ੍ਹਾਂ ਦੇ ਲਈ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਵੀ ਪੁਖਤਾ ਇਤਜ਼ਾਮ ਹਨ। ਇਹ ਉਰਸ 15 ਸਤੰਬਰ ਨੂੰ ਖ਼ਤਮ ਹੋਵੇਗਾ।