ਪੰਜਾਬ

punjab

ETV Bharat / state

ਦੇਸ਼ ਦਾ ਭਵਿੱਖ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਸੁਰੱਖਿਅਤ : ਐੱਸਐੱਸ ਚੰਨੀ - Punjab news regional news

ਸੇਵਾਮੁਕਤ ਆਈਏਐੱਸ ਅਧਿਕਾਰੀ ਐੱਸਐੱਸ ਚੰਨੀ ਨੇ ਬੀਜੇਪੀ ਦੇ ਫ਼ੜਿਆ ਪੱਲਾ। ਬੀਜੇਪੀ ਲਾਈ ਓਬੀਸੀ ਮੋਰਚੇ ਪ੍ਰਧਾਨ ਵਜੋਂ ਡਿਊਟੀ।

ਐੱਸਐੱਸ ਚੰਨੀ।

By

Published : Jul 16, 2019, 8:10 PM IST

ਫ਼ਰੀਦਕੋਟ : ਪੰਜਾਬ ਕੇਡਰ ਦੇ ਸੇਵਾਮੁਕਤ ਆਈਏਐੱਸ ਐੱਸਐੱਸ ਚੰਨੀ ਦੇ ਬੀਜੇਪੀ ਓਬੀਸੀ ਮੋਰਚੇ ਦਾ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਅੱਜ ਪਹਿਲੀਵਾਰ ਫ਼ਰੀਦਕੋਟ ਪਹੁੰਚੇ। ਇੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਅਤੇ ਉਹ ਬੜੇ ਸਹੀ ਵਕਤ ਉੱਤੇ ਬੀਜੇਪੀ ਪਰਿਵਾਰ ਨਾਲ ਜੁੜੇ ਹਨ।

ਵੇਖੋ ਵੀਡਿਉ।

ਫ਼ਰੀਦਕੋਟ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਹੁੰਚੇ ਐੱਸਐੱਸ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਸਹੀ ਸਮੇਂ 'ਤੇ ਬੀਜੇਪੀ ਦਾ ਹੱਥ ਫੜ੍ਹਿਆ ਹੈ। ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਜਿਸ ਨੂੰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਣਗਿਣਤ ਲੋਕ-ਭਲਾਈ ਦੀਆਂ ਸਕੀਮਾਂ ਬਣਾ ਕੇ ਤੇ ਉਨ੍ਹਾਂ ਨੂੰ ਲਾਗੂ ਕਰ ਕੇ ਸਿੱਧ ਕੀਤਾ ਹੈ।

ਇਹ ਵੀ ਪੜ੍ਹੋ : ਨਕਲੀ ਬੀਜਾਂ ਅਤੇ ਖ਼ਾਦਾਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਇਸ ਦੇ ਨਾਲ ਹੀ ਚੰਨੀ ਨੇ ਭਰੋਸਾ ਦਿੱਤਾ ਕਿ ਉਹ ਓਬੀਸੀ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰਨਗੇ।

ABOUT THE AUTHOR

...view details