ਫਰੀਦਕੋਟ: ਲਾਪਤਾ ਹੋਏ ਪੰਜਾਬ ਆਰਮਡ ਪੁਲਿਸ (Punjab Armed Police) ਦੇ ਜਵਾਨ ਮਨਜੀਤ ਸਿੰਘ ਦਾ ਬੇਟਾ ਗੁਰਜੋਤ ਸਿੰਘ ਇਨਸਾਫ਼ ਦੇ ਲਈ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ (young man protest on water tank) ਗਿਆ ਹੈ। ਨੌਜਵਾਨ ਨੇ ਲਗਾਇਆ ਕਿ ਪੁਲਿਸ ਵਿਭਾਗ ਅਤੇ ਸਰਕਾਰ ਉਸ ਦੇ ਪਿਤਾ ਦੀ ਭਾਲ ਕਰਨ ਵਿੱਚ ਕੋਈ ਮਦਦ ਨਹੀਂ ਕਰ ਹੀ ਹੈ। ਨੌਜਵਾਨ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਅਧਿਕਾਰੀ ਉੱਥੇ ਪਹੁੰਚ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਐਸਐਸਪੀ ਦੇ ਭਰੋਸੇ ਤੋਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਗਿਆ। ਨੌਜਵਾਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਨੂੰ ਯੋਗਤਾ ਮੁਤਾਬਕ ਸਹਾਇਤਾ ਅਤੇ ਉਸ ਦੇ ਪਿਉ ਦਾ ਪਤਾ ਲਗਵਾਉਣ ਲਈ ਉਸ ਦੇ ਕੇਸ ਦੀ ਤਫਤੀਸ਼ ਵਿੱਚ ਅੱਗੇ ਹੋਕੇ ਮਦਦ ਕੀਤੀ ਜਾਵੇਗੀ।
ਇਨਸਾਫ਼ ਦੀ ਮੰਗ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਮੇਰੇ ਪਿਤਾ ਮਨਜੀਤ ਸਿੰਘ ਪੰਜਾਬ ਆਰਮਡ ਫੋਰਸ ਦੇ ਜਵਾਨ ਸਨ। ਉਹ ਕਰੀਬ 25 ਸਾਲ ਪਹਿਲਾਂ ਆਪਣੀ ਡਿਊਟੀ ਲਈ ਘਰ ਤੋਂ ਚੰਡੀਗੜ ਲਈ ਰਵਾਨਾ ਹੋਏ ਸਨ, ਪਰ ਵਿਭਾਗ ਅਨੁਸਾਰ ਨਾ ਤਾਂ ਉਹ ਡਿਊਟੀ ਤੇ ਪੁੱਜੇ ਨਾ ਹੀ ਮੁੜ ਘਰ ਪਰਤੇ ਸਨ। ਪਰਿਵਾਰ ਵੱਲੋਂ ਲਾਗਾਤਰ ਉਨ੍ਹਾਂ ਦੀ ਤਲਾਸ਼ 'ਚ ਜਗ੍ਹਾਂ-ਜਗ੍ਹਾਂ ਧੱਕੇ ਖਾਦੇ, ਪਰ ਮਨਜੀਤ ਸਿੰਘ ਦਾ ਕੋਈ ਪਤਾ ਨਾ ਲੱਗਾ। ਉਲਟਾ ਵਿਭਾਗ ਵੱਲੋਂ ਉਨ੍ਹਾਂ ਦੀ ਤਲਾਸ਼ ਕਰਨ ਦੀ ਬਜਾਏ ਲਾਗਾਤਰ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਚੱਲਦੇ ਸਸਪੈਂਡ ਕਰ ਦਿੱਤਾ ਗਿਆ ਸੀ।