ਫਰੀਦਕੋਟ: ਪਿੰਡ ਭਾਣਾ ਦੇ ਗਰੀਬ ਪਰਿਵਾਰ ਦੀ ਇੱਕ ਨੌਜਵਾਨ ਧੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਦੇ ਪਿਤਾ ਮੁਤਾਬਿਕ ਉਹ ਇੱਕ ਆਈਲੈਟਸ ਸੈਂਟਰ ਵਿੱਚ ਪੜ੍ਹਾਈ ਕਰਦੀ ਸੀ। ਜਿੱਥੇ ਉਸ ਦੇ ਅਕਾਸ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧ ਬਣ ਗਏ।
ਪ੍ਰੇਮ ਸਬੰਧਾਂ ਨੂੰ ਲੈਕੇ ਨੌਜਵਾਨ ਕੁੜੀ ਨੇ ਕੀਤੀ ਖੁਦਕੁਸ਼ੀ ਅਕਾਸ ਤੇ ਮ੍ਰਿਤਕ ਵਿਚਾਲੇ ਕਰੀਬ ਡੇਢ ਸਾਲ ਤੱਕ ਪ੍ਰੇਮ ਸਬੰਧ ਵਿੱਚ ਰਹੇ। ਮ੍ਰਿਤਕ ਦੇ ਪਿਤਾ ਨੇ ਦੱਸਿਆ, ਕਿ ਉਨ੍ਹਾਂ ਦੀ ਕੁੜੀ ਨੇ ਅਕਾਸ ਬਾਰੇ ਸਾਨੂੰ ਦੱਸਿਆ ਸੀ। ਦੋਵੇਂ ਇੱਕ-ਦੂਜੇ ਨਾਲ ਵਿਆਹ ਕਰਵਾਉਣ ਚਾਹੁੰਦੇ ਸਨ। ਜਿਸ ਬਾਰੇ ਮ੍ਰਿਕਤ ਕੁੜੀ ਦਾ ਪਰਿਵਾਰ ਰਾਜੀ ਹੋ ਗਿਆ ਸੀ। ਅਕਾਸ ਨੇ ਪਹਿਲਾਂ ਵਿਆਹ ਲਈ ਰਾਜੀ ਸੀ। ਪਰ ਬਾਅਦ ਵਿੱਚ ਪਤਾ ਨਹੀਂ ਕਿਉਂ ਉਸ ਨੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ।
ਅਕਾਸ ਦੇ ਵਿਆਹ ਨਾ ਕਰਵਾਉਣ ਵਾਲੇ ਫੈਸਲੇ ਤੋਂ ਬਾਅਦ ਮ੍ਰਿਤਕ ਕੁੜੀ ਕਾਫ਼ੀ ਦਿਨਾਂ ਤੱਕ ਉਸ ਨੂੰ ਮਨਾਉਣ ਵਿੱਚ ਲੱਗੀ ਰਹੀ, ਪਰ ਜਦੋਂ ਅਕਾਸ ਨੇ ਉਸ ਨੂੰ ਜਵਾਬ ਦੇ ਦਿੱਤਾ ਤਾਂ ਉਸ ਨੇ ਖੁਦਕਸ਼ੀ ਵੱਲ ਕਦਮ ਚੁੱਕ ਲਿਆ। ਪੀੜਤ ਦਾ ਪਰਿਵਾਰ ਇਸ ਮੌਤ ਲਈ ਅਕਾਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ।
ਘਟਨਾ ਤੋਂ ਬਾਅਦ ਮ੍ਰਿਤਕ ਕੁੜੀ ਦੇ ਪਰਿਵਾਰ ਨੇ ਅਕਾਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੀੜਤ ਦੇ ਪਿਤਾ ਨੇ ਕਿਹਾ, ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ, ਤਾਂ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਨਗੇ
ਇਹ ਵੀ ਪੜ੍ਹੋ:ਲੁਧਿਆਣਾ: ਲੜਕੀ ਦੀ ਭੇਦਭਰੀ ਹਲਾਤਾਂ ’ਚ ਮੌਤ, ਪਰਿਵਾਰ ਨੇ ਲਗਾਏ ਡਾਕਟਰਾਂ ਦੀ ਲਾਪਵਾਹੀ ਦੇ ਇਲਜ਼ਾਮ