ਕੋਟਕਪੂਰਾ: ਦੁਕਾਨ ਦੇ ਮਸਲੇ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਕੀਤੀ ਗਈ 2 ਔਰਤਾਂ ਦੀ ਸ਼ਰੇਆਮ ਕੁੱਟਮਾਰ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਕਦਮ ਚੁੱਕਿਆ ਹੈ। ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਸ ਮਾਮਲੇ ਸਬੰਧੀ ਇੱਕ ਵਿਸ਼ੇਸ਼ ਨੋਟਿਸ ਜਾਰੀ ਕਰ ਕੋਟਕਪੂਰਾ ਦੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਨੂੰ 12 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਤਲਬ ਹੋਣ ਲਈ ਕਿਹਾ ਗਿਆ ਹੈ।
ਔਰਤਾਂ ਨਾਲ ਕੁੱਟਮਾਰ: ਮਹਿਲਾ ਕਮਿਸ਼ਨ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਨੋਟਿਸ - ਪੰਜਾਬ ਰਾਜ ਮਹਿਲਾ ਕਮਿਸ਼ਨ
ਕੋਟਕਪੂਰਾ 'ਚ ਸ਼ਰੇਆਮ ਔਰਤਾਂ ਦੀ ਕੁੱਟਮਾਰ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੋਟਕਪੂਰਾ ਦੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀ ਤੇ ਐਸਐਚਓ ਨੂੰ 12 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। ਦੁਕਾਨ ਦੇ ਮਸਲੇ ਨੂੰ ਲੈ ਕੇ ਕੁੱਝ ਲੋਕਾਂ ਨੇ ਕੀਤੀ ਸੀ 2 ਔਰਤਾਂ ਦੀ ਸ਼ਰੇਆਮ ਕੁੱਟਮਾਰ।
ਔਰਤਾਂ ਦੀ ਕੁੱਟਮਾਰ
ਕਮਿਸ਼ਨ ਵੱਲੋਂ ਮਾਮਲੇ ਨਾਲ ਸਬੰਧਤ ਐਸਐਚਓ ਨੂੰ ਦਰਜ ਐਫਆਈਆਰ ਅਤੇ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਵੇਰਵੇ ਵੀ ਲਿਆਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ- 8 ਨਵੰਬਰ ਤੋਂ ਸੰਗਤਾਂ ਕਰ ਸਕਣਗੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ