ਫਰੀਦਕੋਟ: ਪਿੰਡਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ (Shari Muktsar Sahib) ਨੂੰ ਇੱਕ ਸੜਕ ਜਾਂਦੀ ਹੈ। ਜਿਹੜੀ ਕੇ ਕਰੀਬ 2 ਤੋਂ 3 ਜ਼ਿਲ੍ਹਿਆ ਦੇ ਕਰੀਬ 50 ਪਿੰਡਾਂ ਨੂੰ ਜੋੜਦੀ ਹੈ। ਇਸ ਸੜਕ ਵਿਚਕਾਰ ਪਿੰਡ ਰੱਤੀ ਰੋੜੀ ਦੇ ਨਜ਼ਦੀਕ ਇੱਕ ਵੱਡਾ ਡ੍ਰੇਨ (drain) ਜਿਸ ਨੂੰ ਲੰਗੇਆਣਾ ਡ੍ਰੇਨ ਵੀ ਕਿਹਾ ਜਾਂਦਾ ਹੈ। ਜਿਸ ਉੱਪਰ ਜੋ ਪੁਲ ਬਹੁਤ ਪੁਰਾਣਾ ਬਣਿਆ ਹੋਇਆ ਸੀ। ਉਹ ਭੀੜਾ ਵੀ ਬਹੁਤ ਸੀ ਅਤੇ ਉਸ ਦੀ ਹਾਲਾਤ ਵੀ ਖਸਤਾ ਹੋ ਰਹੀ ਸੀ, ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵੀ ਮੰਗ ਸੀ ਕਿ ਇੱਥੇ ਨਵਾਂ ਪੁਲ ਬਣਾਇਆ ਜਾਵੇ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ (District administration) ਵੀ ਇਸ ਪੁਲ ਨੂੰ ਨਵਾਂ ਰੂਪ ਦੇਣਾ ਚਾਉਂਦਾ ਸੀ।
ਹੁਣ ਜਦੋਂ ਇਸ ਪੁਲ ਨੂੰ ਬਣਾਉਣ ਦਾ ਸਮਾਂ ਆਇਆ, ਤਾਂ ਇਸ ਨੂੰ ਤੋੜ ਦਿੱਤਾ ਗਿਆ, ਪਿਛਲੇ 2 ਮਹੀਨਿਆਂ ਤੋਂ ਪੁਲ ਨੂੰ ਤੋੜਿਆ ਗਿਆ ਹੈ, ਪਰ ਹਾਲੇ ਤੱਕ ਨਵੇਂ ਪੁਲ ਦੇ ਨਿਰਮਾਣ ਦੇ ਲਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਦਰਅਸਲ ਇਸ ਪੁੱਲ ਦੇ ਜ਼ਰੀਏ 50 ਪਿੰਡਾਂ ਨੂੰ ਰਸਤਾ ਲੱਗਦਾ ਹੈ, ਪਰ ਹੁਣ ਪੁਲ ਨਾ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦਾ ਇਹ ਰਾਸਤਾ ਮੁੱਖ ਹੈ। ਉਨ੍ਹਾਂ ਕਿਹਾ ਕਿ ਹੁਣ ਮੀਂਹ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦੀਆਂ ਔਰਤਾਂ ਅਤੇ ਬੱਚੇ ਵੀ ਲੰਘਦੇ ਹਨ, ਪਰ ਮੀਂਹ (rain) ਕਾਰਨ ਰਸਤਾ ਖ਼ਰਾਬ ਹੋਣ ਕਰਕੇ ਇੱਥੇ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਜਿਸ ਨੂੰ ਲੈਕੇ ਇਨ੍ਹਾਂ ਲੋਕਾਂ ਨੂੰ ਗੰਭੀਰ ਚਿੰਤਾ ਹੈ।