ਫ਼ਰੀਦਕੋਟ: ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਨਿੱਜੀ ਕੰਪਨੀਆਂ ਤੋਂ ਲੋਨ ਲੈਣ ਵਾਲਿਆਂ ਨੂੰ ਰਾਹਤ ਦਿੱਤੀ ਹੈ। ਡੀਸੀ ਨੇ RBI ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨਿੱਜੀ ਬੈਂਕਿੰਗ ਅਤੇ ਨਾਨ ਬੈਂਕਿੰਗ ਫਾਇਨੇਸ ਕੰਪਨੀਆਂ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਫ਼ਰੀਦਕੋਟ 'ਚ ਕਿਸ਼ਤਾਂ ਭਰਨ ਨੂੰ ਮਜਬੂਰ ਕਰਨ ਵਾਲਿਆਂ 'ਤੇ ਚਲੇਗਾ ਸਰਕਾਰੀ ਡੰਡਾ - Violators of RBI
ਲੌਕਡਾਊਨ ਦੇ ਚੱਲਦੇ ਆਰਬੀਆਈ ਵੱਲੋਂ ਲਏ ਗਏ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੁਣ ਸਰਕਾਰ ਦਾ ਡੰਡਾ ਚਲੇਗਾ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਨਿੱਜੀ ਬੈਂਕਿੰਗ ਤੇ ਨਾਨ ਬੈਂਕਿੰਗ ਫਾਇਨੈਂਸ ਕੰਪਨੀਆਂ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਫਾਇਨੈਂਸ ਕੰਪਨੀਆਂ ਲੋਕਾਂ ਨੂੰ ਕਿਸ਼ਤਾ ਭਰਣ ਲਈ ਮਜਬੂਰ ਕਰ ਰਹੀਆਂ ਹਨ ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੇ ਅਧੀਨ ਆਉਂਦੀਆਂ ਸਾਰੀਆਂ ਹੀ ਬੈਂਕਿੰਗ ਤੇ ਨਾਨ ਬੈਂਕਿੰਗ ਕੰਪਨੀਆਂ ਨੂੰ ਹਦਾਇਤ ਕਰ ਕਰਜ਼ਦਾਰ ਲੋਕਾਂ ਨੂੰ 31 ਅਗਸਤ ਤੱਕ ਕਿਸ਼ਤਾਂ ਭਰਨ ਤੋਂ ਰਾਹਤ ਦਿੱਤੀ ਸੀ। ਆਰਬੀਆਈ ਨੇ ਇਹ ਫੈਸਲਾ ਲੌਕਡਾਊਨ ਦੇ ਚੱਲਦੇ ਲਿਆ ਸੀ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕੁੱਝ ਕੰਪਨੀਆਂ ਤੇ ਉਨ੍ਹਾਂ ਦੇ ਕਰਿੰਦੇ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰ ਰਹੇ ਹਨ। ਇਸ ਦੇ ਚਲਦੇ ਇਹ ਆਰਡਰ ਜਾਰੀ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਮਹਾਂਮਾਰੀ ਦੇ ਇਸ ਦੌਰ 'ਚ ਆਰਥਿਕ ਤੰਗੀ ਨਾ ਝੱਲਣੀ ਪਵੇ।