ਪੰਜਾਬ

punjab

ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਪਿੰਡ ਵਾਸੀ

By

Published : Jan 10, 2021, 1:17 PM IST

ਜਿਥੇ ਇੱਕ ਪਾਸੇ ਪੰਜਾਬ ਦੇ ਕਿਸਾਨ ਆਪਣੇ ਘਰ, ਕੰਮਕਾਜ ਤੇ ਫਸਲਾਂ ਛੱਡ ਦਿੱਲੀ ਵਿਖੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਥੇ ਹੀ ਦੂਜੇ ਪਾਸੇ ਪਿੰਡ ਵਾਸੀ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਹਨ। ਫ਼ਰੀਦਕੋਟ ਦੇ ਪਿੰਡ ਪੱਕਾ ਵਿਖੇ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ, ਘਰ ਤੇ ਫਸਲਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।

ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਪਿੰਡ ਵਾਸੀ
ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਪਿੰਡ ਵਾਸੀ

ਫ਼ਰੀਦਕੋਟ: ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦਿੱਲੀ ਜਾ ਕੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਹਨ। ਇੱਕ ਪਾਸੇ ਦਿੱਲੀ 'ਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਕਈ ਕਿਸਾਨ ਧਰਨੇ ਤੋਂ ਪਰਤ ਕੇ ਆਪਣੇ ਸਾਥੀਆਂ ਦੇ ਪਰਿਵਾਰ ਤੇ ਉਨ੍ਹਾਂ ਦਾ ਕੰਮਕਾਜ ਸੰਭਾਲ ਰਹੇ ਹਨ।

ਇਸੇ ਲੜੀ 'ਚ ਫ਼ਰੀਦਕੋਟ ਦੇ ਪਿੰਡ ਪੱਕਾ ਵਿਖੇ ਦਿੱਲੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਦੇ ਕੰਮਕਾਜ ਪਿੰਡ ਵਾਸੀਆਂ ਵੱਲੋਂ ਸੰਭਾਲੇ ਜਾ ਰਹੇ ਹਨ। ਪਿੰਡ ਵਾਸੀ ਵਾਰੋ ਵਾਰੀ ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਹਨ।

ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਪਿੰਡ ਵਾਸੀ

ਇਸ ਮੌਕੇ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਬੇਸ਼ਕ ਖ਼ੁਦ ਦਿੱਲੀ ਧਰਨੇ 'ਚ ਨਹੀਂ ਜਾ ਸਕੇ ਪਰ ਉਨ੍ਹਾਂ ਦਾ ਪੂਰਾ ਪਰਿਵਾਰ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਦਿੱਲੀ ਗਿਆ ਹੈ। ਇਸ ਤੋਂ ਇਲਾਵਾ ਉਹ ਇਥੇ ਰਹਿ ਕੇ ਹੋਰਨਾਂ ਪਿੰਡ ਵਾਸੀਆਂ ਨਾਲ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਹਨ। ਉਨ੍ਹਾਂ ਕਿਸਾਨ ਅੰਦੋਲਨ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਘਰ,ਪਰਿਵਾਰ ਤੇ ਫਸਲਾਂ ਦੀ ਫਿਕਰ ਨਾ ਕਰਨ ਲਈ ਆਖਿਆ।

ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀਆਂ ਫਸਲਾਂ ਸਾਂਭ ਰਹੇ ਪਿੰਡ ਵਾਸੀ

ਇਸੇ ਪਿੰਡ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ 10 ਦਿਨਾਂ ਲਈ ਦਿੱਲੀ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋ ਕੇ ਪਰਤਿਆ ਹੈ। ਉਸ ਨੇ ਦੱਸਿਆ ਕਿ ਉਹ ਮੁੜ ਆਪਣੇ ਹੋਰਨਾਂ ਸਾਥੀਆਂ ਦੇ ਖੇਤਾਂ ਦੀ ਦੇਖਭਾਲ ਕਰਨ ਲਈ ਪਿੰਡ ਪਰਤਿਆ ਹੈ। ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਲੋਕ ਵਾਰੋ-ਵਾਰੀ ਆਪਣੀਆਂ ਡਿਊਟੀਆਂ ਤੈਅ ਕਰਕੇ ਨਿਭਾਉਂਦੇ ਹਨ। ਨੌਜਵਾਨ ਨੇ ਕਿਹਾ ਕਿ ਆਪਸੀ ਸਾਥ ਨਾਲ ਅਸੀਂ ਹਰ ਤਰ੍ਹਾਂ ਦੀ ਲੜ੍ਹਾਈ ਜਿੱਤ ਸਕਦੇ ਹਾਂ। ਪਿੰਡ ਵਾਸੀਆਂ ਵੱਲੋਂ ਕਿਸਾਨਾਂ ਨੂੰ ਖੇਤੀ ਕਾਨੂੰਨ ਰੱਦ ਕਰਵਾ ਕੇ ਤੇ ਜਿੱਤ ਹਾਸਲ ਕਰ ਵਾਪਸ ਪਰਤਨ ਦਾ ਸੁੁਨੇਹਾ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਖ਼ੁਦ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

ABOUT THE AUTHOR

...view details