ਫ਼ਰੀਦਕੋਟ: ਪਿੰਡ ਦੀਪ ਸਿੰਘ ਵਾਲਾ ਵਿੱਚ ਨਸ਼ਾ ਵੇਚਣ ਆਏ 5 ਤਸਕਰਾਂ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੰਜਾਬ ਅੰਦਰ ਨਸ਼ਿਆ ਦੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਉੱਪਰ ਪੂਰੀ ਤਰ੍ਹਾਂ ਲਗਾਮ ਨਾ ਲਗਾਏ ਜਾਣ ਦੇ ਚਲਦੇ ਹੁਣ ਪਿੰਡਾਂ ਦੇ ਲੋਕ ਨੇ ਨਸ਼ਿਆਂ ਵਿਰੁੱਧ ਡਟ ਗਏ ਹਨ ਅਤੇ ਆਏ ਦਿਨ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਪਿੰਡਾ ਦੇ ਲੋਕਾਂ ਵੱਲੋਂ ਦਬੋਚਿਆ ਜਾ ਰਿਹਾ ਹੈ।
ਫ਼ਰੀਦਕੋਟ: ਨਸ਼ਾ ਤਸਕਰਾਂ ਵਿਰੁੱਧ ਇਕਜੁੱਟ ਹੋਏ ਪਿੰਡ ਵਾਸੀ, 5 ਮੁਲਜ਼ਮ ਕੀਤੇ ਕਾਬੂ - Villagers against drug smugglers
ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਨਸ਼ਾ ਵੇਚਣ ਆਏ 5 ਤਸਕਰਾਂ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਤਸਕਰਾਂ ਤੋਂ ਪੁਲਿਸ ਨੇ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
ਫ਼ਰੀਦਕੋਟ ਅਤੇ ਫਿਰੋਜਪੁਰ ਜ਼ਿਲ੍ਹੇ ਦੀ ਹੱਦ 'ਤੇ ਪੈਂਦਾ ਪਿੰਡ ਦੀਪ ਸਿੰਘ ਵਾਲਾ ਜਿੱਥੋਂ ਦੇ ਲੋਕਾਂ ਨੇ ਪਿੰਡ ਵਿੱਚ ਨਸ਼ਾ ਵੇਚਣ ਆਏ 5 ਕਥਿਤ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ 5 ਕਥਿਤ ਮੁਸਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਤੋਂ ਤਲਾਸ਼ੀ ਦੌਰਾਨ 40 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆਂ ਹੈ। ਪੁਲਿਸ ਨੇ ਇਨ੍ਹਾਂ ਫੜ੍ਹੇ ਗਏ ਤਸਕਰਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਿੰਡ ਵਾਸੀਆਂ ਦੀ ਇਸ ਮੁਸਤੈਦੀ ਦੀ ਚਾਰ ਚੁਫੇਰੇ ਸਲਾਂਘਾ ਹੋ ਰਹੀ ਹੈ। ਇਸ ਮੌਕੇ ਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਨਾ ਸਾਦਿਕ ਦੀ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੋਂ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।