ਫ਼ਰੀਦਕੋਟ: ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਦੀ ਚੋਣ ਲਈ 13 ਆਗੂਆਂ ਨੇ ਅਰਜ਼ੀ ਦਿੱਤੀ ਸੀ ਪਰ 12 ਆਗੂਆਂ ਨੇ ਵਿਜੇ ਛਾਬੜਾ ਦੇ ਹੱਕ ਵਿੱਚ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਅਤੇ ਸਰਬਸੰਮਤੀ ਨਾਲ ਵਿਜੇ ਛਾਬੜਾ ਨੂੰ ਜ਼ਿਲ੍ਹਾ ਭਾਜਪਾ ਪ੍ਰਧਾਨ ਚੁਣ ਲਿਆ।
ਸਰਬਸੰਮਤੀ ਨਾਲ ਫ਼ਰੀਦਕੋਟ ਤੋਂ ਵਿਜੇ ਛਾਬੜਾ ਬਣੇ ਜ਼ਿਲ੍ਹਾ ਭਾਜਪਾ ਪ੍ਰਧਾਨ - ਵਿਜੇ ਛਾਬੜਾ ਫ਼ਰੀਦਕੋਟ ਜ਼ਿਲ੍ਹਾ ਭਾਜਪਾ ਪ੍ਰਧਾਨ
ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਦੀ ਚੋਣ ਲਈ ਸਰਬਸੰਮਤੀ ਨਾਲ ਵਿਜੇ ਛਾਬੜਾ ਨੂੰ ਜ਼ਿਲ੍ਹਾ ਭਾਜਪਾ ਪ੍ਰਧਾਨ ਚੁਣਿਆ ਗਿਆ। ਵਿਜੇ ਛਾਬੜਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਪਾਰਟੀ ਦੀ ਤਰੱਕੀ ਲਈ ਪਾਰਟੀ ਵਿੱਚ ਗੁਟਬਾਜ਼ੀ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਗੇਰਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਨੌਜਵਾਨ ਆਗੂ ਵਿਜੇ ਛਾਬੜਾ ਨੂੰ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਸਾਨੂੰ ਆਸ ਹੈ ਕਿ ਵਿਜੇ ਛਾਬੜਾ ਪਾਰਟੀ ਦੀ ਤਰੱਕੀ ਅਤੇ ਪਾਰਟੀ ਵਰਕਰਾਂ ਦੀ ਭਲਾਈ ਲਈ ਕੰਮ ਕਰਨਗੇ।
ਭਾਜਪਾ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਵਿਜੇ ਛਾਬੜਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਤਰੱਕੀ ਲਈ ਸਭ ਤੋਂ ਪਹਿਲਾਂ ਪਾਰਟੀ ਵਿੱਚ ਗੁਟਬਾਜ਼ੀ ਨੂੰ ਖਤਮ ਕਰਕੇ ਘਰ ਬੈਠੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਕੰਮ ਕਰਨਗੇ ਅਤੇ ਸਭ ਨੂੰ ਬਣਦਾ ਮਾਣ ਸਤਿਕਾਰ ਦੇਣਗੇ।