ਪੰਜਾਬ

punjab

ETV Bharat / state

ਵਿਜੀਲੈਂਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਨਗੇ ਰਿਸ਼ਵਤਖੋਰੀ ਖਤਮ

ਵਿਜੀਲੈਂਸ ਬਿਊਰੋ ਦੇ ਵੱਲੋਂ ਵਿਜੀਲੈਂਸ (Vigilance) ਜਾਗਰੂਕਤਾ ਹਫ਼ਤਾ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਵਿਜੀਲੈਂਸ ਦੇ ਅਧਿਕਾਰਾਂ ਤੇ ਉਨ੍ਹਾਂ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ।

ਵਿਜੀਲੈਂਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਨਗੇ ਰਿਸ਼ਵਤਖੋਰੀ ਖਤਮ
ਵਿਜੀਲੈਂਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਨਗੇ ਰਿਸ਼ਵਤਖੋਰੀ ਖਤਮ

By

Published : Oct 31, 2021, 6:05 PM IST

ਫਰੀਦਕੋਟ: ਰਿਸ਼ਵਤਖੋਰੀ (Bribery) ਨੂੰ ਉਦੋਂ ਜੜੋਂ ਪੁੱਟਿਆ ਜਾ ਸਕਦਾ ਹੈ ਜਦੋਂ ਆਮ ਜਨਤਾ ਦਿਲੋਂ ਇਸ ਨੂੰ ਪੂਰਨ ਤੌਰ ‘ਤੇ ਖ਼ਤਮ ਕਰਨ ਦੀ ਠਾਨ ਲਵੇ। ਇਹ ਵਿਚਾਰ ਡੀਐੱਸਪੀ ਵਿਜੀਲੈਂਸ (Vigilance) ਰਾਜ ਕੁਮਾਰ ਸ਼ਾਮਾਂ ਨੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਦੇ ਦੇ ਅਨੁਸਾਰ ਮਨਾਏ ਗਏ ਸੈਮੀਨਾਰ ਦੌਰਾਨ ਦਿੱਤੇ। ਕੋਟਕਪੂਰਾ ਦੇ ਨਿੱਜੀ ਕਾਲਜ ਦੇ ਹਾਲ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਉਹ ਵਿਸ਼ੇਸ਼ ਤੌਰ ‘ਤੇ ਇਹ ਸੁਨੇਹਾ ਦੇਣ ਪਹੁੰਚੇ ਹਨ ਕਿ ਕਿਸੇ ਵੀ ਸਰਕਾਰੀ ਰਿਸ਼ਵਤਖੋਰ ਕਰਮਚਾਰੀ / ਅਧਿਕਾਰੀ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਆਪਣੇ ਵਿਭਾਗ ਦੇ ਨੁਮਾਇੰਦਿਆਂ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਮੁਕੰਮਲ ਕੀਤਾ ਜਾਣਾ ਲਾਜ਼ਮੀ ਹੈ।

ਵਿਜੀਲੈਂਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਨਗੇ ਰਿਸ਼ਵਤਖੋਰੀ ਖਤਮ

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਇਸ ਹਫ਼ਦੇ ਦੀ ਅਹਮੀਅਤ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਮੁਲਕ ਨੂੰ ਘੁਣ ਦੀ ਤਰ੍ਹਾਂ ਖੋਖਲਾ ਕਰ ਜਾਂਦਾ ਹੈ ਅਤੇ ਜਿਸਦੇ ਖ਼ਾਤਮੇ ਲਈ ਵਿਜੀਲੈਂਸ ਬਿਊਰੋ ਹਮੇਸ਼ਾ ਤਤਪਰ ਰਹਿੰਦਾ ਹੈ। ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਪਣੇ ਵਿਭਾਗ ਦੇ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਇਲਾਵਾ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ਼ ਬਿਊਰੋ ਦੇ ਵੱਲੋਂ ਸ਼ੁਰੂ ਕਰੀ ਗਈ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ / ਕਰਮਚਾਰੀ ਕਿਸੇ ਵੀ ਜਾਇਜ਼ ਕੰਮ ਨੂੰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਜਾਰੀ ਨੰਬਰਾਂ ਉੱਤੇ ਵਿਜੀਲੈਂਸ ਬਿਊਰੋ ਦੇ ਨੁਮਾਇਦਿਆਂ ਨੂੰ ਸੂਚਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟੇ ਦਾ ਜ਼ਬਰਦਸਤ ਵਿਰੋਧ

ABOUT THE AUTHOR

...view details