ਫਰੀਦਕੋਟ:ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉੱਪ ਕਪਤਾਨ ਪੁਲਿਸ ਰਾਜ ਕੁਮਾਰ ਵੱਲੋਂ ਜ਼ਿਲ੍ਹਾ ਦੀਆਂ ਅਨਾਜ ਮੰਡੀ ਫ਼ਰੀਦਕੋਟ (Faridkot) ਅਤੇ ਕੋਟਕਪੂਰਾ (Kotkapura) ਵਿਖੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਜ਼ ਯਾਦਵਿੰਦਰ ਅਤੇ ਲਖਵੀਰ ਸਿੰਘ ਨੇ ਵਿਜੀਲੈਂਸ ਟੀਮ ਦੇ ਨਾਲ ਅਚਨਚੇਤ ਜੁਆਇੰਟ ਚੈਕਿੰਗ ਕੀਤੀ।
ਚੈਕਿੰਗ ਦੌਰਾਨ ਮੰਡੀ ਵਿੱਚ ਝੋਨੇ ਦੇ ਭਰੇ ਗਏ ਗੱਟਿਆਂ ਦਾ ਕੰਡੇ ਉੱਪਰ ਵਜਨ ਕੀਤਾ ਗਿਆ।ਜਿਨ੍ਹਾਂ ਦਾ ਵਜਨ ਠੀਕ ਪਾਇਆ ਗਿਆ ਅਤੇ ਕਿਸਾਨਾਂ ਪਾਸੋਂ ਉਹਨਾਂ ਨੂੰ ਝੋਨੇ ਦੀ ਫਸਲ ਵੇਚਣ ਸਬੰਧੀ ਕਿਸੇ ਵੀ ਕਿਸਮ ਦੀ ਆ ਰਹੀ ਦੁੱਖ-ਤਕਲੀਫ ਬਾਰੇ ਪੁੱਛਿਆ ਗਿਆ।ਜਿਨ੍ਹਾਂ ਨੇ ਅਨਾਜ ਮੰਡੀ ਕੋਟਕਪੂਰਾ ਵਿਖੇ ਪਾਣੀ ਅਤੇ ਟੋਆਇਲਿਟ ਦਾ ਠੀਕ ਪ੍ਰਬੰਧ ਨਾ ਹੋਣ ਬਾਰੇ ਦੱਸਿਆ।ਜਿਸ ਬਾਰੇ ਡੀ.ਐਸ.ਪੀ. ਵਿਜੀਲੈਂਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜਰ ਨੂੰ ਪਾਣੀ ਅਤੇ ਟੋਆਇਲਿਟ ਦੀ ਸਮੱਸਿਆ ਦਾ ਤੁਰੰਤ ਹੱਲ ਕਰਵਾਉਣ ਬਾਰੇ ਕਿਹਾ।