ਫ਼ਰੀਦਕੋਟ: ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਏਐੱਸਆਈ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਏਐੱਸਆਈ ਜ਼ਿਲ੍ਹੇ ਦੇ ਥਾਣਾ ਸਿਟੀ ਕੋਟਕਪੂਰਾ 'ਚ ਤਾਇਨਾਤ ਸੀ।
ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬ - ਰਿਸ਼ਵਤ ਲੈਂਦਾ ASI ਕਾਬੂ
ਫ਼ਰੀਦਕੋਟ ਸ਼ਹਿਰ ਕੋਟਕਪੂਰਾ ਦੇ ਥਾਣਾ ਸਿਟੀ 'ਚ ਤਾਇਨਾਤ ਏਐੱਸਆਈ 8 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ। ਵਿਜੀਲੈਂਸ ਨੇ ਏਐੱਸਆਈ ਨੂੰ ਕੀਤਾ ਗ੍ਰਿਫ਼ਤਾਰ। ਨਸ਼ੇ ਦੇ ਮਾਮਲੇ 'ਚ ਨਾਮਜਦ ਕਰਨ ਦਾ ਡਰ ਵਿਖਾ ਕੇ ਮੰਗੀ ਸੀ 10 ਹਜ਼ਾਰ ਦੀ ਰਿਸ਼ਵਤ।
ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
ਦਰਅਸਲ, ਏਐੱਸਆਈ ਨੇ ਇੱਕ ਵਿਅਕਤੀ ਨੂੰ ਨਸ਼ੇ ਦੇ ਮਾਮਲੇ 'ਚ ਨਾਮਜ਼ਦ ਕਰਨ ਦਾ ਡਰ ਵਿਖਾ ਕੇ 10 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਉਸ ਨੇ 2 ਹਜ਼ਾਰ ਰੁਪਏ ਪਹਿਲਾਂ ਲੈ ਲਏ ਸਨ ਅਤੇ ਬਕਾਇਆ 8 ਹਜ਼ਾਰ ਰੁਪਏ ਲੈਣੇ ਸਨ।
ਸ਼ੁੱਕਰਵਾਰ ਜਦੋਂ ਉਹ ਉਸ ਵਿਅਕਤੀ ਕੋਲੋਂ ਬਾਕੀ ਦੀ ਰਕਮ ਲੈਣ ਗਿਆ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਦਬੋਚ ਲਿਆ।