ਫਰੀਦਕੋਟ: ਸੂਬੇ ਭਰ ’ਚ ਪੰਜਾਬ ਪੁਲਿਸ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਮੂਸਤੈਦ ਨਜ਼ਰ ਆ ਰਹੀ ਹੈ। ਇਸੇ ਦੇ ਚੱਲਦੇ ਪੁਲਿਸ ਵੱਲੋਂ ਜ਼ਿਲ੍ਹਿਆ ਦੇ ਵੱਖ ਵੱਖ ਇਲਾਕਿਆਂ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਇਸੇ ਦੇ ਚੱਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਦੋ ਔਰਤਾਂ ਵੱਲੋਂ ਨਸ਼ੀਲੇ ਪਾਉਡਰ ਦੀਆਂ ਪੁੜੀਆਂ ਬਣਾਈਆਂ ਜਾ ਰਹੀਆਂ ਹਨ। ਇਹ ਵੀਡੀਓ ਦੋ ਵੱਖ ਵੱਖ ਔਰਤਾਂ ਦੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕੋਟਕਪੂਰਾ ਦੀ ਇੰਦਰਾ ਕਾਲੋਨੀ ਦੀ ਇੱਕ ਕਾਂਗਰਸੀ ਕੌਂਸਲਰ ਦੀ ਸੱਸ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਸ਼ਿਆ ਖਿਲਾਫ ਪੁਲਿਸ ਦੀ ਸਰਚ ਮੁਹਿੰਮ ਹੋਰ ਵੀ ਜਿਆਦਾ ਤੇਜ਼ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਵੱਲੋਂ ਕੋਟਕਪੂਰਾ ਦੇ ਇੰਦਰਾ ਨਗਰ ਵਿਖੇ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ।