ਪੰਜਾਬ

punjab

ETV Bharat / state

ਸਾਰੀ ਰਾਤ ਨੌਜਵਾਨ ਤੋਂ ਲੰਘਦੇ ਰਹੇ ਵਾਹਨ, ਕਹੀ ਨਾਲ ਇਕੱਠੀ ਕੀਤੀ ਲਾਸ਼ - one man died in road accident

ਫਰੀਦਕੋਟ 'ਚ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਲਾਸ਼ ਤੋਂ ਰਾਤ ਭਰ ਵਹੀਕਲ ਲੰਘਦੇ ਰਹੇ। ਸਵੇਰੇ ਉਸ ਦੀ ਲਾਸ਼ ਨੂੰ ਕਹੀ ਨਾਲ ਇਕੱਠਾ ਕੀਤਾ ਗਿਆ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ।

accident
accident

By

Published : Feb 3, 2020, 9:32 PM IST

ਫਰੀਦਕੋਟ: ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ-54 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਕੋਟਕਪੂਰਾ ਦੇ ਜੈਤੋ ਰੋਡ 'ਤੇ ਰਹਿਣ ਵਾਲੇ ਕੋਮਲ ਕੁਮਾਰ ਨੂੰ ਇੱਕ ਵਾਹਨ ਨੇ ਟੱਕਰ ਮਾਰੀ। ਧੁੰਦ ਦੇ ਕਾਰਨ ਲਾਸ਼ ਦਾ ਪਤਾ ਨਾਂ ਲੱਗਣ ਤੇ ਸਾਰੀ ਰਾਤ ਉਸਦੇ ਉਪਰੋਂ ਵਹੀਕਲ ਲੰਘਦੇ ਰਹੇ ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਲਾਸ਼ ਦੇ ਚੀਥੜੇ ਚੀਥੜੇ ਹੋ ਗਏ। ਨੌਜਵਾਨ ਦੀ ਲਾਸ਼ ਕਹੀ ਨਾਲ ਇਕੱਠੀ ਕਰਨੀ ਪਈ। ਮ੍ਰਿਤਕ ਦੀ ਉਮਰ 35 ਸਾਲ ਹੈ ਤੇ ਉਹ ਕੈਟਰਿੰਗ ਦਾ ਕੰਮ ਕਰਦਾ ਸੀ।

ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੋ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ। ਉਸ ਦੀ ਪਤਨੀ ਪਹਿਲਾਂ ਹੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਇਹੀ ਨਹੀ ਮ੍ਰਿਤਕ ਆਪਣੇ ਪਰਿਵਾਰ ਵਿਚ ਕਮਾਉਣ ਵਾਲਾ ਇਕੱਲਾ ਹੀ ਸੀ ।

ਵੀਡੀਓ

ਘਟਨਾਂ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਥਾਨਾ ਸਿਟੀ ਨੇ ਕੋਟਕਪੂਰਾ ਵਿੱਚ ਅਣਪਛਾਤੇੇ ਵਾਹਨ ਚਾਲਕ ਖਿਲਾਫ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਪੋਸਟਮਾਰਟਮ ਲਈ ਲਾਸ਼ ਨੂੰ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੋਮਲ ਕੁਮਾਰ ਦੀ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਜਿਸਦੇ ਉਪਰੋਂ ਹੋਰ ਵੀ ਕਈ ਵਾਹਨ ਲੰਘਦੇ ਰਹੇ। ਉਹਨਾਂ ਦੱਸਿਆ ਕਿ ਥਾਨਾ ਸਿਟੀ ਵਿੱਚ ਮੁਕੱਦਮਾ ਨੰਬਰ 26 ਧਾਰਾ 304 ਦੇ ਤਹਿਤ ਅਣਪਛਾਤੇ ਵਾਹਨ ਚਾਲਕ ਖਿਲਾਫ ਦਰਜ ਕੀਤਾ ਗਿਆ ਹੈ।

ABOUT THE AUTHOR

...view details