ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਤੋਂ ਹਰੀ ਨੌ ਰੋਡ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਇਕ ਔਰਤ ਸਮੇਤ 2 ਲੋਕ ਗੰਭੀਰ ਜਖਮੀਂ ਹੋ ਗਏ।
ਜਿੰਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਜਾਨਲੇਵਾ ਹਮਲਾ ਕਰਨ ਨੂੰ ਲੈ ਕੇ ਮੁਕੱਦਮਾਂ ਦਰਜ ਕੀਤਾ ਗਿਆ ਹੈ।
ਅਣਪਛਾਤਿਆਂ ਵੱਲੋਂ ਮੋਟਰਸਾਇਕਲ ਸਵਾਰਾਂ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਰਿਵਾਰ ਮੈਂਬਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਮੌੜ ਦੇ ਰਹਿਣ ਵਾਲੇ ਇਕ ਸਖਸ਼ ਦਾ ਚਾਰ ਸਾਲਾ ਬੱਚਾ ਬਿਮਾਰ ਸੀ, ਉਹ ਉਸ ਨੂੰ ਦਿਵਾਈ ਦਵਾਉਣ ਲਈ ਜਦੋਂ ਉਹ ਆਪਣੀ ਪਤਨੀ ਅਤੇ ਗੁਆਂਢੀ ਵਿਅਕਤੀ ਸਮੇਤ ਦਵਾਈ ਦਵਾਉਣ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਝ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿਸ ਕਾਰਨ ਗੁਆਂਢੀ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਪਤੀ-ਪਤਨੀ, ਉਹਨਾਂ ਦਾ ਬੱਚਾ ਜਖਮੀਂ ਹੋ ਗਏ। ਜਿੰਨ੍ਹਾਂ ਦਾ ਇਲਾਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਚੱਲ ਰਿਹਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਵੇੇਂ ਪਰਿਵਾਰ ਬਹੁਤ ਗਰੀਬ ਹਨ। ਇਸ ਲਈ ਸਰਕਾਰ ਇਹਨਾਂ ਦੀ ਆਰਥਿਕ ਮਦਦ ਕਰੇ ਅਤੇ ਦੋਸ਼ੀ ਵਿਅਕਤੀਆ ਨੂੰ ਜਲਦ ਗ੍ਰਿਫਤਾਰ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਰਾਹਗੀਰ ਨੂੰ ਨਿਸ਼ਾਨਾਂ ਨਾਂ ਬਣਾ ਸਕਣ।
ਇਸ ਮੌਕੇ ਕੋਟਕਪੂਰਾ ਦੇ ਡੀ. ਐੱਸ. ਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਉੱਪਰ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ 2 ਜ਼ਖਮੀ ਸਨ। ਉਨ੍ਹਾਂ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮੁਕਦਮਾ ਕਰ ਲਿਆ ਗਿਆ ਅਤੇ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿ ਲੁੱਟ ਖੋਹ ਲਈ ਨੀਅਤ ਨਾ ਕੀਤਾ ਗਿਆ ਜਾਂ ਕੋਈ ਹੋਰ ਮਾਮਲਾ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਟਰੱਕ ਯੂਨੀਅਨ 'ਚ ਝੜਪ ਦੌਰਾਨ ਚੱਲੀਆਂ ਕਿਰਚਾਂ, 1 ਜ਼ਖਮੀ