ਫਰੀਦਕੋਟ:ਪਿੰਡ ਕਾਬਲਵਾਲਾ ਵਿੱਚ ਦੋ ਧੜਿਆਂ ਵਿੱਚ ਹੋਈ ਲੜਾਈ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਗੋਲੇਵਾਲਾ ਚੌਂਕੀ ਵਿੱਚ ਬੁਲਾਇਆ ਗਿਆ ਸੀ ਪਰ ਚੌਂਕੀ ਦੇ ਅੰਦਰ ਹੀ ਉਨ੍ਹਾਂ ਦੀ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਅਤੇ ਇੱਕ ਦੂਜੇ ਨਾਲ ਹੱਥੋਪਾਈ ਹੋ ਗਈ ਅਤੇ ਪੁਲਿਸ ਚੌਕੀ ਵਿੱਚ ਵੀ ਕਾਫੀ ਹੰਗਾਮਾ ਹੋਇਆ।
ਇਸ ਦੌਰਾਨ ਇੱਕ ਧਿਰ ਪੁਲਿਸ ਨਾਲ ਵੀ ਉਲਝ ਗਈ, ਜਿਸ ਵਿੱਚ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ, ਜਿਸ ਸਬੰਧੀ ਉਸ ਧਿਰ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਗਿਆ।
ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕਾਬਲਵਾਲਾ ਨੇ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਵਾਹਿਗੁਰੂ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਬਲਵਾਲਾ ਮੇਰੇ ਘਰ ਦੇ ਸਾਹਮਣੇ ਆਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਦੋਸ਼ੀ ਦੇ ਹੱਥ ਵਿੱਚ ਹਥਿਆਰ ਸਨ ਜੋ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਵਾਪਸ ਚਲੇ ਗਏ।