ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ - ਗੌਲੇਵਾਲਾ
ਕਾਰ ਤੇ ਕੇਨ 'ਚ ਕਰੀਬ ਦੋ ਸੌ ਲੀਟਰ ਡੀਜ਼ਲ ਪਵਾ ਕੇ ਪੈਟਰੋਲ ਪੰਪ ਮੁਲਾਜ਼ਮ ਨੂੰ ਕਾਰਡ ਸਵੈਪ ਕਰਨ ਦਾ ਚਕਮਾ ਦੇ ਕੇ ਦੋ ਕਾਰ ਸਵਾਰ ਫਰਾਰ ਹੋ ਗਏ,
ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ
ਫਰੀਦਕੋਟ: ਫਰੀਦਕੋਟ ਦੇ ਪਿੰਡ ਗੌਲੇਵਾਲਾ 'ਚ ਦੋ ਅਣਪਛਾਤੇ ਕਾਰ ਸਵਾਰਾਂ ਵੱਲੋਂ ਆਪਣੀ ਕਾਰ 'ਚ ਰੱਖੇ ਕੇਨ ਅਤੇ ਕਾਰ ਦੀ ਟੈਂਕੀ 'ਚ ਕਰੀਬ ਦੋ ਸੌ ਲੀਟਰ ਡੀਜ਼ਲ ਪਵਾ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਮਦਦ ਨਾਲ ਪੁਲਿਸ ਅਰੋਪਿਆ ਦੀ ਪਹਿਚਾਣ 'ਚ ਜੁਟ ਗਈ ਹੈ।