ਫਰੀਦਕੋਟ: ਬਾਘਾਪੁਰਾਣਾਂ ਏਰੀਏ ਦੇ ਟਰੱਕ ਉਪਰੇਟਰ ਸਕੱਤਰ ਆਰਟੀਏ ਫਰੀਦਕੋਟ ਤੋਂ ਬਹੁਤ ਦੁਖੀ ਦਿਖਾਈ ਦੇ ਰਹੇ ਹਨ। ਜਿਸ ਕਾਰਨ ਟਰੱਕ ਉਪਰੇਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਟਰੱਕ ਉਪਰੇਟਰਾਂ ਦਾ ਕਹਿਣਾ ਹੈ ਕਿ ਸਕੱਤਰ ਆਰਟੀਏ ਫਰੀਦਕੋਟ ਦੀ ਕਥਿਤ ਢਿੱਲ ਮੱਠ ਕਾਰਨ ਉਹਨਾਂ ਦੀਆਂ ਗੱਡੀਆਂ ਘਰੇ ਖੜ੍ਹੀਆਂ ਹਨ। ਜਿੰਨ੍ਹਾਂ ਦੀਆਂ ਕਰੀਬ 80/80 ਹਜਾਰ ਰੁਪੈ ਦੀਆਂ ਕਿਸ਼ਤਾਂ ਅਤੇ ਡਰਾਇਵਰਾਂ ਦਾ ਖਰਚਾ ਉਹਨਾਂ ਨੂੰ ਪੱਲਿਓਂ ਦੇਣਾ ਪੈ ਰਿਹਾ ਹੈ। ਪਰ ਆਰਟੀਏ ਦਫਤਰ ਫਰੀਦਕੋਟ ਉਹਨਾਂ ਨੂੰ ਮਿੱਠੀ ਗੋਲੀ ਦੇਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਰਹੀ। Truck operators protest in Faridkot.Latest news of Faridkot truck operators.
ਇਸੇ ਦੌਰਾਨ ਦੁਖੀ ਹੋਏ ਟਰੱਕ ਉਪਰੇਟਰਾਂ ਨੇ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੱਲਬਾਤ ਕਰਦਿਆ ਮੋਗਾ ਜਿਲ੍ਹੇ ਦੇ ਬਾਘਾਪੁਰਾਣਾਂ ਤੋਂ ਆਏ ਦਰਜਨ ਤੋਂ ਵੱਧ ਟਰੱਕ ਉਪਰੇਟਰਾਂ ਨੇ ਆਪਣਾਂ ਦੁੱਖ ਦੱਸਦੇ ਹੋਏ ਕਿਹਾ ਕਿ ਉਹਨਾਂ ਦੀਆ ਗੱਡੀਆਂ ਦੀ ਪਾਸਿੰਗ ਸਕੱਤਰ ਆਰਟੀਏ ਫਰੀਦਕੋਟ ਤੋਂ ਹੋਣੀ ਹੈ। ਕਰੀਬ ਇਕ-ਇਕ ਮਹੀਨਾਂ ਪਹਿਲਾਂ ਉਹਨਾਂ ਨੇ ਫੀਸਾਂ ਵੀ ਭਰੀਆਂ ਹਨ ਅਤੇ ਐਮਵੀਆਈ ਨੇ ਉਹਨਾਂ ਦੇ ਵਹੀਕਲਾਂ ਦੀ ਜਾਂਚ ਵੀ ਕਰ ਲਈ ਹੈ ਪਰ ਹੁਣ ਆਨਲਾਈਨ ਰਿਕਾਰਡ ਵਿਚ ਸਕੱਤਰ ਆਰਟੀਏ ਫਰੀਦਕੋਟ ਵੱਲੋਂ ਇਕ ਓਟੀਪੀ ਲਗਾ ਕੇ ਦੇਣਾ ਹੈ।
ਪਰ ਸਕੱਤਰ ਆਰਟੀਏ ਫਰੀਦਕੋਟ ਵੱਲੋਂ ਕਰੀਬ ਇਕ ਮਹੀਨੇ ਤੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਅਤੇ ਅੱਜ ਕੱਲ੍ਹ ਅੱਜ ਕੱਲ੍ਹ ਕਹਿ ਕੇ ਸਾਰਿਆ ਜਾ ਰਿਹਾ। ਉਹਨਾਂ ਦੱਸਿਆ ਕਿ ਸਕੱਤਰ ਆਰਟੀਏ ਫਰੀਦਕੋਟ ਦਾ ਚਾਰਜ ਇਹਨੀਂ ਦਿਨ੍ਹੀਂ ਐਸਡੀਐਮ ਫਰੀਦਕੋਟ ਮੈਡਮ ਬਲਜੀਤ ਕੌਰ ਕੋਲ ਹੈ ਅਤੇ ਉਹ ਕਈਵਾਰ ਮੈਡਮ ਬਲਜੀਤ ਕੌਰ ਨੂੰ ਮਿਲ ਚੁੱਕੇ ਹਨ ਪਰ ਉਹ ਹਮੇਸ਼ਾ ਅੱਗਲੇ ਦਿਨ ਹੱਲ ਹੋਣ ਬਾਰੇ ਕਹਿ ਕੇ ਤੋਰ ਦਿੰਦੇ ਹਨ।