ਫਰੀਦਕੋਟ: ਪੁਲਿਸ ਨੇ ਸ਼ਹਿਰ ਅੰਦਰ ਵਧ ਰਹੀਆਂ ਸਨੈਚਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਅਤੇ ਅਪਰਾਧੀਆਂ ਨੂੰ ਫੜ੍ਹਨ ਤੇ ਟਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਥਾਨਾ ਸਿਟੀ ਫਰੀਦਕੋਟ ਦੀ ਪੁਲਿਸ ਵੱਲੋਂ ਨਾਕੇਬੰਦੀ ਕਰ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਬਿਨ੍ਹਾਂ ਨੰਬਰੀ ਵਹੀਕਲ ਚਲਾਉਣ ਵਾਲਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਫ਼ਰੀਦਕੋਟ ਪੁਲਿਸ ਨੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਕੱਟੇ ਚਲਾਨ - strict
ਬਿਨ੍ਹਾਂ ਨੰਬਰੀ, ਬਿਨ੍ਹਾਂ ਹੈਲਮੈਟ, ਟਰਿਪਲ ਰਾਇਡਿੰਗ ਅਤੇ ਡਰਾਇਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟੇ। ਅੱਧੇ ਘੰਟੇ 'ਚ 5 ਮੋਟਰਸਾਇਕਲ ਬੰਦ ਕੀਤੇ।
ਫ਼ੋਟੋ
ਇਹ ਵੀ ਪੜ੍ਹੋ: ਹੁਣ ਆਮ ਜਨਤਾ ਨਾਕੇਬੰਦੀ ਦੌਰਾਨ ਨਹੀਂ ਹੋਵੇਗੀ ਪਰੇਸ਼ਾਨ
ਇਸ ਮੌਕੇ ਗੱਲਬਾਤ ਕਰਦਿਆਂ ਥਾਨਾ ਸਿਟੀ ਫਰੀਦਕੋਟ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਨੀਵਾਰ ਨੂੰ ਵਿਸ਼ੇਸ਼ ਨਾਕੇਬੰਦੀ ਕਰਕੇ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਧੇ ਘੰਟੇ ਵਿਚ 5 ਬਿਨ੍ਹਾਂ ਨੰਬਰੀ ਅਤੇ ਬਿਨ੍ਹਾਂ ਕਾਗਜਾਂ ਵਾਲੇ ਮੋਟਰਸਾਇਕਲ ਬੰਦ ਕੀਤੇ ਗਏ।