ਫ਼ਰੀਦਕੋਟ: ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਰਾਈਆਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਫਰੀਦਕੋਟ ਸ਼ਹਿਰ ਅੰਦਰ ਟਰੈਫਿਕ ਪੁਲਿਸ ਵਿੱਚ ਪੂਰੀ ਤਨਦੇਹੀ ਤੇ ਇਮਾਨਦਾਰੀ ਡਿਉਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਟਰੈਫਿਕ ਪੁਲਿਸ ਮੁਲਾਜਮ ਪਿਛਲੇ ਲੰਮੇ ਸਮੇ ਤੋਂ ਪੂਰੀ ਲਗਨ ਤੇ ਇਮਾਨਦਾਰੀ ਨਾਲ ਡਿਉਟੀ ਕਰ ਰਹੇ ਹਨ। ਇਸ ਕਰਕੇ ਇੰਨਾਂ ਦੀ ਇਹ ਕਾਬਲੀਅਤ ਨੂੰ ਦੇਖਦੇ ਹੋਏ ਯੂਥ ਵੈਲਫੇਅਰ ਸੁਸਾਇਟੀ ਦੇ ਪੰਜਾਬ ਪ੍ਰਧਾਨ ਨੇ ਇੰਨਾਂ ਹੋਣਹਾਰ ਪੁਲਿਸ ਮੁਲਾਜਮਾਂ ਨੂੰ ਆਪਣੀ ਜੱਥੇਬੰਦੀ ਵੱਲੋਂ ਪ੍ਰਸੰਸਾ ਪੱਤਰ ਤੇ ਸਿਰੋਪਾ ਦੇ ਕੇ ਇੰਨਾਂ ਦਾ ਹੌਸਲਾ ਅਫਜਾਈ ਕੀਤੀ, ਤਾਂ ਜੋ ਪੂਰੇ ਪੰਜਾਬ ਵਿੱਚ ਇੰਨਾਂ ਮੁਲਾਜਮਾਂ ਨੂੰ ਦੇਖਕੇ ਹੋਰ ਮੁਲਾਜਮ ਵੀ ਪੂਰੀ ਇਮਾਨਦਾਰੀ ਤੇ ਬਿਨਾਂ ਪੱਖ ਪਾਤ ਤੋਂ ਡਿਉਟੀ ਕਰਨ। ਇਸ ਮੌਕੇ ਮਨਪ੍ਰੀਤ ਸਿੰਘ ਅਰਾਈਆ ਵਾਲਾ ਨੇ ਕਿਹਾ ਕਿ ਸਾਰੇ ਮੁਲਾਜਮ ਚੰਗੇ ਤੇ ਸਾਰੇ ਮੁਲਾਜਮ ਮਾੜੇ ਨੀ ਹੁੰਦੇ,ਸਾਨੂੰ ਚੰਗੇ ਮੁਲਾਜਮਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ।
ਟਰੈਫ਼ਿਕ ਪੁਲਿਸ ਮੁਲਾਜ਼ਮਾਂ ਦਾ ਸਨਮਾਨ - ਪੰਜਾਬ
ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਰਾਈਆਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਫਰੀਦਕੋਟ ਸ਼ਹਿਰ ਅੰਦਰ ਟਰੈਫਿਕ ਪੁਲਿਸ ਵਿੱਚ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਡਿਉਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।
ਟਰੈਫਿਕ ਪੁਲਿਸ ਮੁਲਾਜਮਾਂ ਦਾ ਜੱਥੇਬੰਦੀ ਨੇ ਕੀਤਾ ਸਨਮਾਨ