ਪੰਜਾਬ

punjab

ETV Bharat / state

ਮਾਲਵੇ ਦਾ ਇਹ ਸ਼ਹਿਰ ਮਨਾਉਂਦਾ ਹੈ ਰੰਗ ਰਹਿਤ ਹੋਲੀ - latest news

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਧਾ ਕ੍ਰਿਸ਼ਨਾ ਧਾਮ ਫ਼ਰੀਦਕੋਟ ਵਿੱਚ ਹੋਲੀ ਦਾ ਤਿਉਹਾਰ ਸ਼ਹਿਰ ਵਾਸੀਆਂ ਨੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਫ਼ਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਅਜਿਹੀ ਹੋਲੀ ਹੈ ਜੋ ਪੂਰੇ ਮਾਲਵੇ ਵਿੱਚ ਬਿਨਾ ਰੰਗਾਂ ਤੋਂ ਮਨਾਈ ਜਾਂਦੀ ਹੈ। ਇਸ ਤਿਉਹਾਰ ਲਈ ਵ੍ਰਿੰਦਾਵਨ ਤੋਂ ਆਈਆਂ ਰਾਸ ਲੀਲਾ ਪਾਰਟੀਆਂ ਵੀ ਆਪਣੀ ਕਲਾ ਨਾਲ ਰੰਗ ਬੰਨ੍ਹਦੀਆਂ ਹਨ।

ਮਾਲਵਾ ਦਾ ਇਹ ਸ਼ਹਿਰ ਮਨਾਉਂਦਾ ਹੈ ਰੰਗ ਰਹਿਤ ਹੋਲੀ

By

Published : Mar 21, 2019, 9:46 PM IST

ਫ਼ਰੀਦਕੋਟ: ਰਾਧਾ ਕ੍ਰਿਸ਼ਨਾ ਧਾਮ ਫ਼ਰੀਦਕੋਟ ਦੀ ਰੰਗ ਰਹਿਤ ਹੋਲੀ ਮਾਲਵੇ ਖੇਤਰ ਵਿੱਚ ਪੂਰੀ ਮਸ਼ਹੂਰ ਹੈ। ਇੱਥੇ ਪਿਛਲੇ ਕਰੀਬ 10 ਸਾਲਾਂ ਤੋਂ ਸ਼ਹਿਰ ਵਾਸੀ ਇਕੱਠੇ ਹੋ ਕੇ ਇੱਕੋ ਹੀ ਜਗ੍ਹਾ ਰੰਗ ਰਹਿਤ ਹੋਲੀ ਮਨਾਉਂਦੇ ਹਨ। ਅੱਜ ਹੋਲੀ ਦੇ ਪਵਿੱਤਰ ਤਿਉਹਾਰ 'ਤੇ ਰਾਧਾ ਕ੍ਰਿਸ਼ਨਾ ਧਾਮ ਵਿੱਚ ਫਿਰ ਰੌਣਕਾਂ ਲੱਗੀਆਂ, ਸ਼ਹਿਰਵਾਸੀਆਂ ਅਤੇ ਹੋਰ ਨੇੜਲੇ ਸ਼ਹਿਰਾਂ ਪਿੰਡਾਂ ਦੇ ਲੋਕਾਂ ਨੇ ਇੱਥੇ ਆ ਕਿ ਜਿੱਥੇ ਰੰਗ ਰਹਿਤ ਹੋਲੀ ਮਨਾਈ ਉੱਥੇ ਹੀ ਵ੍ਰਿੰਦਾਵਨਤੋਂ ਆਈਆਂ ਰਾਸ ਲੀਲਾ ਪਾਰਟੀਆਂ ਨੇ ਵੀ ਲੋਕਾਂ ਨੂੰ ਆਪਣੀ ਕਲਾ ਨਾਲ ਨੱਚਣ ਲਈ ਮਜ਼ਬੂਰ ਕੀਤਾ।

ਮਾਲਵਾ ਦਾ ਇਹ ਸ਼ਹਿਰ ਮਨਾਉਂਦਾ ਹੈ ਰੰਗ ਰਹਿਤ ਹੋਲੀ

ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਇੱਥੇ ਜੋ ਹੋਲੀ ਮਨਾਈ ਜਾਂਦੀ ਹੈ ਉਹ ਰੰਗ ਰਹਿਤ ਹੁੰਦੀ ਹੈ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਰੰਗ ਵਰਤਣ ਦੀ ਆਗਿਆ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਰੰਗਾਂ ਵਿਚ ਕੈਮੀਕਲ ਹੁੰਦਾ ਹੈ ਅਤੇ ਉਸ ਨਾਲ ਕਈ ਵਾਰ ਚਮੜੀਵੀ ਖ਼ਰਾਬ ਹੋ ਜਾਂਦੀ ਹੈ ਪਰ ਫੁੱਲਾਂ ਅਤੇ ਚੰਦਨ ਨਾਲ ਖੇਡੀ ਜਾਂਦੀ ਹੋਲੀ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ। ਉਹਨਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇੱਥੇ ਪਿਛਲੇ 10 ਸਾਲ ਤੋਂ ਰੰਗ ਰਹਿਤ ਹੋਲੀ ਮਨਾਈ ਜਾਂਦੀ ਹੈ ਅਤੇ ਸਿਰਫ਼ ਫੁੱਲਾਂ ਅਤੇ ਚੰਦਨ ਨਾਲ ਹੀ ਹੋਲੀ ਖੇਡੀ ਜਾਂਦੀ ਹੈ। ਉਨ੍ਹਾਂ ਕਿਹਾ ਇੱਥੇ ਬਾਹਰੋਂ ਆਈਆਂ ਰਾਸ ਲੀਲਾ ਮੰਡਲੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਵ੍ਰਿੰਦਾਵਨ ਤੋਂ ਆਈਆਂ ਰਾਸ ਲੀਲਾ ਪਾਰਟੀਆਂ ਵਲੋਂਹੋਲੀ ਖੇਡੀ ਜਾਂਦੀ ਹੈ।

ABOUT THE AUTHOR

...view details