ਫ਼ਰੀਦਕੋਟ: ਦੇਰ ਰਾਤ ਪਿੰਡ ਅਰਾਂਈਆਂ ਵਾਲਾ ਵਿੱਚ ਇੱਕ ਦੇਸੀ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਚੋਰ ਤਕਰੀਬਨ 100 ਪੇਟੀਆਂ ਸ਼ਰਾਬ 'ਤੇ ਹੱਥ ਸਾਫ਼ ਕਰਗੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਕਰੀਬ ਚਾਰ ਅਣਪਛਾਤੇ ਚੋਰ ਜੋ ਕਿ ਦੋ ਕਾਰਾਂ 'ਚ ਸਵਾਰ ਹੋ ਕੇ ਆਏ ਸਨ ਠੇਕੇ ਦਾ ਸ਼ਟਰ ਤੋੜ ਕੇ ਸ਼ਰਾਬ ਦੀਆਂ ਪੇਟੀਆਂ ਨੂੰ ਕਾਰਾਂ 'ਚ ਰੱਖ ਕੇ ਰਫੂ ਚੱਕਰ ਹੋ ਗਏ।
ਚੋਰਾਂ ਨੇ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਉਡਾਈ 100 ਦੇ ਕਰੀਬ ਸ਼ਰਾਬ ਦੀ ਪੇਟੀ - ਸੀਸੀਟੀਵੀ
ਫ਼ਰੀਦਕੋਟ ਨੇੜਲੇ ਪਿੰਡ ਅਰਾਈਆਂ ਵਾਲਾ ਵਿੱਚ ਦੇਸੀ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਚਾਰ ਚੋਰ 100 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ।
ਚੋਰੀ ਦੀ ਇਸ ਵਾਰਦਾਤ ਬਾਰੇ ਠੇਕੇ ਦੇ ਮੁਲਾਜ਼ਮ ਨੇ ਦੱਸਿਆ ਕਿ ਰਾਤ ਕਰੀਬ ਪੌਣੇ ਦੋ ਵਜੇ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੇ ਠੇਕੇ ਦਾ ਸ਼ਟਰ ਤੋੜ ਕੇ ਕਰੀਬ 100 ਪੇਟੀਆਂ ਸ਼ਰਾਬ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਚੋਰੀ ਹੋਈ ਸ਼ਰਾਬ ਦੀ ਅੰਦਾਜ਼ਨ ਕੀਮਤ ਚਾਰ ਲੱਖ ਰੁਪਏ ਹੈ । ਉਨ੍ਹਾਂ ਦੱਸਿਆ ਕਿ ਨਾਲ ਵਾਲੀ ਦੁਕਾਨ ਵਾਲੇ ਕੈਮਰੇ ਵਿੱਚ ਰਿਕਾਡਿੰਗ ਵਿੱਚ ਆਇਆ ਕਿ ਪਹਿਲਾਂ ਦੋਵੇਂ ਕਾਰਾਂ ਅੱਗੇ ਨਿਕਲ ਗਈਆਂ ਫਿਰ ਥੋੜ੍ਹੀ ਦੇਰ ਬਾਅਦ ਵਾਪਸ ਆਕੇ ਠੇਕੇ ਦੇ ਸਾਹਮਣੇ ਰੁਕ ਗਈਆਂ। ਚੋਰਾਂ ਨੇ ਪਹਿਲਾਂ ਠੇਕੇ ਦੇ ਬਾਹਰ ਲੱਗੇ ਬਿਜਲੀ ਦੇ ਬੱਲਬ ਨੂੰ ਤੋੜਿਆ ਗਿਆ ਬਾਅਦ ਸ਼ਟਰ ਤੋੜ ਕੇ ਸ਼ਰਾਬ ਦੀਆਂ ਪੇਟੀਆਂ ਕਾਰਾਂ ਵਿੱਚ ਲੈ ਕੇ ਫਰਾਰ ਹੋ ਗਏ।
ਇਸ ਪੂਰੇ ਮਾਮਲੇ ਬਾਰੇ ਥਾਣਾ ਸਦਰ ਫ਼ਰੀਦਕੋਟ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਦੇਰ ਰਾਤ ਠੇਕੇ ਵਿੱਚ ਹੋਈ ਚੋਰੀ ਵਿੱਚ ਕਰੀਬ 100 ਪੇਟੀਆਂ ਸ਼ਰਾਬ ਚੋਰੀ ਹੋਈਆਂ ਹਨ। ਇਸ ਘਟਨਾ ਦੀ ਸੀਸੀਟੀਵੀ ਰਿਕਾਡਿੰਗ ਰਾਹੀਂ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।