ਫਰੀਦਕੋਟ: ਬੇਅਦਬੀ ਮਾਮਲਿਆਂ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਕਈ ਤਰ੍ਹਾਂ ਦੇ ਮੋਰਚੇ ਵੀ ਲਗਾਏ ਗਏ ਹਨ। ਜਿਸ 'ਚ ਬਰਗਾੜੀ ਦਾ ਮੋਰਚਾ ਅਹਿਮ ਮੰਨਿਆ ਜਾ ਰਿਹਾ ਹੈ। ਜੋ ਕਰੀਬ ਛੇ ਮਹੀਨੇ ਪਹਿਲਾਂ ਚੱਲਿਆ ਸੀ ਜਿਸ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਖ਼ਤਮ ਕਰਵਾਇਆ ਗਿਆ ਸੀ ਪਰ ਇਸ ਮੋਰਚੇ ਦੌਰਾਨ ਵੀ ਸਿੱਖ ਜਥੇਬੰਦੀਆਂ 'ਚ ਆਪਸੀ ਵਿਵਾਦ ਪੈਦਾ ਹੋ ਗਏ ਸਨ।
7 ਸਾਲ ਬਾਅਦ ਵੀ ਬੇਅਦਬੀ ਮਾਮਲਿਆਂ ਅਤੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲੇ (Kotakpura and Behbal shooting cases) 'ਚ ਇਨਸਾਫ ਨਾ ਮਿਲਣ ਦੇ ਚੱਲਦੇ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ (Krishna Bhagwan Singh and Gurjit Singh Sarawan) ਦੇ ਪਰਿਵਾਰਕ ਮੈਬਰਾਂ ਵੱਲੋਂ ਬਹਿਬਲ ਘਟਨਾ ਕ੍ਰਮ ਵਾਲੀ ਜਗ੍ਹਾ 'ਤੇ ਇਨਸਾਫ ਮੋਰਚੇ ਦੀ ਸ਼ੁਰੁਆਤ ਕੀਤੀ ਸੀ ਜੋ ਪਿਛਲੇ ਦਸ ਮਹੀਨੇ ਤੋਂ ਲਗਾਤਾਰ ਜਾਰੀ ਹੈ ਪਰ ਹੁਣ ਇਸ ਮੋਰਚੇ 'ਚ ਵੀ ਆਪਸੀ ਵਿਵਾਦ ਪੈਦਾ ਹੋ ਰਹੇ ਹਨ। ਜਿਨ੍ਹਾਂ ਵਿਵਾਦਾ ਦਾ ਖੁਲਾਸਾ ਕਰਦੇ ਹੋਏ ਬਹਿਬਲ ਗੋਲੀਕਾਂਡ 'ਚ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਆਪਣੇ ਆਪ ਨੂੰ ਮੋਰਚੇ ਤੋਂ ਵੱਖ ਕਰਨ ਦਾ ਫੈਸਲਾ ਲੈ ਲਿਆ ਹੈ।
ਖ਼ਾਸ ਤੌਰ ਤੇ ਗੱਲਬਾਤ ਕਰਦਿਆਂ ਸਾਧੂ ਸਿੰਘ ਨੇ ਮੋਰਚੇ ਨੂੰ ਲੈ ਕੇ ਨਰਾਜ਼ਗੀ ਦਿਖਾਉਦੇ ਹੋਏ ਕਿਹਾ ਕਿ ਇਨਸਾਫ ਮੋਰਚੇ ਦੌਰਾਨ ਹੋ ਰਹੀਆਂ।ਗਤੀਵਿਧੀਆਂ ਜਾ ਪ੍ਰੋਗਰਾਮਾਂ ਨੂੰ ਉਲੀਕਣ ਅਤੇ ਚਲਾਉਣ ਵਾਲੇ ਸੁਖਰਾਜ ਸਿੰਘ ਵੱਲੋ ਖੁਦ ਹੀ ਸਾਰੇ ਫੈਸਲੇ ਲਏ ਜਾ ਰਹੇ ਹਨ। ਕਿਸੇ ਵੀ ਫੈਸਲੇ ਸਬੰਧੀ ਜਾ ਪ੍ਰੋਗਰਾਮ ਸਬੰਧੀ ਉਨ੍ਹਾਂ ਦੀ ਕੋਈ ਰਾਏ ਨਹੀ ਲਈ ਜਾਂਦੀ ਨਾ ਹੀ ਮੋਰਚੇ 'ਚ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਹੈ। ਉਨ੍ਹਾਂ ਕਿਹਾ ਕਿ ਮੋਰਚੇ ਵਾਲੀ ਜਗ੍ਹਾ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰ ਕੀਤੇ ਜਾ ਰਹੇ ਪਾਠ ਵੀ ਉਨ੍ਹਾਂ ਦਾ ਹੀ ਫੈਸਲਾ ਹੈ ਜਿਸ ਦੌਰਾਨ ਮਰਿਆਯਾਦਾ ਨਹੀ ਰਹਿ ਰਹੀ।