ਪੰਜਾਬ

punjab

ETV Bharat / state

ਕੋਟਕਪੂਰਾ ਹਸਪਤਾਲ 'ਚੋਂ ਲੁਟੇਰਿਆਂ ਲੁੱਟੇ 15000 ਰੁਪਏ, ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - ਹਲਕਾ ਕੋਟਕਪੂਰਾ

ਕੋਟਕਪੂਰਾ ਵਿੱਚ ਇੱਕ ਨਿੱਜੀ ਹਸਪਤਾਲ 'ਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਡਾਕਟਰ 'ਤੇ ਪਿਸਤੌਲ ਤਾਣ ਕੇ 15000 ਰੁਪਏ ਲੁੱਟ ਕੀਤੀ। ਪੁਲਿਸ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਫੁਟੇਜ਼ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ।

ਕੋਟਕਪੂਰਾ ਹਸਪਤਾਲ ਵਿੱਚ ਚੋਰੀ
ਕੋਟਕਪੂਰਾ ਹਸਪਤਾਲ ਵਿੱਚ ਚੋਰੀ

By

Published : Dec 6, 2019, 11:37 PM IST

ਫਰੀਦਕੋਟ: ਹਲਕਾ ਕੋਟਕਪੂਰਾ ਵਿਚ ਲਗਤਾਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਿਚ ਲਗਤਾਰ ਵਾਧਾ ਹੋ ਰਿਹਾ ਹੈ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ, ਜਿਸ ਤਰ੍ਹਾਂ ਲਗਤਾਰ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ, ਇਸ ਤਰ੍ਹਾਂ ਲੱਗਾ ਰਿਹਾ ਹੈ ਜਿਵੇ ਲੁਟੇਰਿਆਂ ਦੇ ਮਨ ਵਿਚ ਖੌਫ ਨਹੀਂ ਹੈ।

ਵੇਖੋ ਵੀਡੀਓ

ਤਾਜਾ ਘਟਨਾ ਕੋਟਕਪੂਰਾ ਦੇ ਸਥਾਨਕ ਪੁਰਾਣਾ ਸ਼ਹਿਰ ਇਲਾਕੇ ਵਿਚ ਜੋੜੀਆਂ ਚੱਕੀਆਂ ਦੇ ਕੋਲ ਰਾਤ ਸਮੇਂ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਕਲੀਨਿਕ ਵਿਚ ਵੜ ਕੇ ਰਿਵਾਲਵਰ ਦੀ ਨੋਕ 'ਤੇ ਡਾਕਟਰ ਤੋਂ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਅਤੇ ਤਿੰਨ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜੋੜੀਆਂ ਚੱਕੀਆਂ ਦੇ ਕੋਲ ਸਥਿਤ ਰਾਜੂ ਕਲੀਨਿਕ ਵਿਚ ਵੀਰਵਾਰ ਰਾਤ ਕਰੀਬ 9. 15 ਵਜੇ ਤਿੰਨ ਅਣਪਛਾਤੇ ਵਿਅਕਤੀ ਪੁਹੰਚੇ ਅਤੇ ਕਲੀਨਿਕ ਦੇ ਸੰਚਾਲਕ ਡਾ. ਮੁਕੇਸ਼ ਕੁਮਾਰ ਰਾਜੂ ਦੇ ਕੈਬਿਨ ਵਿਚ ਵੜ ਗਏ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਡਾਕਟਰ 'ਤੇ ਰਿਵਾਲਵਰ ਤਾਣ ਦਿੱਤੀ ਅਤੇ ਉਸ ਤੋਂ ਨਗਦੀ ਤੇ ਕੀਮਤੀ ਸਮਾਨ ਦੀ ਮੰਗ ਕੀਤੀ ਅਤੇ ਡਾਕਟਰ ਤੋਂ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਅਤੇ ਤਿੰਨ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ ਅਤੇ ਸਥਾਨਕ ਥਾਣਾ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

ਇਸ ਮੌਕੇ ਕੋਟਕਪੂਰਾ ਡੀਐਸਪੀ ਬਲਕਾਰ ਸਿੰਘ ਦੱਸਿਆ ਕਿ ਤਿੰਨੇ ਆਰੋਪੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁੱਟ ਦੀ ਪੂਰੀ ਵਾਰਦਾਤ ਅਤੇ ਤਿੰਨੇ ਆਰੋਪੀ ਹਸਪਤਾਲ ਦੇ ਬਾਹਰ ਤੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ, ਜਿਸਦੇ ਆਧਾਰ 'ਤੇ ਥਾਣਾ ਸਿਟੀ ਪੁਲਿਸ ਵੱਲੋਂ ਉਨ੍ਹਾਂ ਦੀ ਸ਼ਨਾਖਤ ਦੇ ਯਤਨ ਕੀਤੇ ਜਾ ਰਹੇ ਹਨ।

ABOUT THE AUTHOR

...view details