ਫਰੀਦਕੋਟ :ਕਸਬਾ ਬਾਜਾਖਾਨਾ 'ਚ ਇੱਕ ਨੌਜਵਾਨ ਨੂੰ ਉਸਦੇ ਘਰ ਦੇ ਬਾਹਰ ਹੀ ਗੋਲੀ ਮਾਰ ਕੇ ਦੋ ਬਾਇਕ ਸਵਾਰ ਫਰਾਰ ਹੋ ਗਏ। ਨੌਜਵਾਨ ਨੂੰ ਇਲਾਜ ਲਈ ਮੈਡੀਕਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਘਟਨਾ ਦੀ ਸਹੀ ਵਜ੍ਹਾ ਹਲੇ ਤੱਕ ਸਾਹਮਣੇ ਨਹੀਂ ਆਈ। ਫਿਲਹਾਲ ਪੁਲਿਸ ਘਟਨਾ ਦੀ ਜਾਂਚ 'ਚ ਜੁੱਟ ਗਈ ਹੈ।
ਸੂਤਰਾਂ ਤੋਂ ਪਤਾ ਚੱਲਿਆ ਕਿ ਜਖ਼ਮੀ ਸੋਹਣ ਸਿੰਘ ਦਾ ਚਚੇਰਾ ਭਰਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦਾ ਸੀ , ਹੋ ਸਕਦਾ ਹੈ ਕੇ ਇਸੇ ਦੇ ਚਲਦੇ ਹਮਲਾਵਰਾਂ ਵੱਲੋਂ ਸੋਹਣ ਸਿੰਘ ਨੂੰ ਗੋਲੀ ਮਾਰੀ ਗਈ ਹੋਵੇ। ਜਖਮੀ ਸੋਹਣ ਸਿੰਘ ਦੇ ਚਚੇਰੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਚਾਚੇ ਦਾ ਘਰ ਨਾਲ-ਨਾਲ ਹੈ ਅਤੇ ਕਿਸੇ ਨੇ ਬਾਹਰੋਂ ਚਾਚਾ ਕਹਿ ਕੇ ਆਵਾਜ਼ ਮਾਰੀ ਤਾਂ ਦੇਖਣ ਲਈ ਸੋਹਣ ਸਿੰਘ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਖੜੇ ਦੋ ਮੋਟਰਸਾਈਕਲ ਸਵਾਰਾਂ ਚੋਂ ਇੱਕ ਨੇ ਗੋਲੀ ਚਲਾ ਦਿੱਤੀ ਜੋ ਇਸਦੇ ਵੱਖੀ 'ਚ ਲੱਗੀ।