ਫਰੀਦਕੋਟ: ਬਾਬਾ ਫਰੀਦ ਯੂਨੀਵਰਸਟੀ (Baba Farid University) ਅਧੀਨ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਯੂਨੀਵਰਸਟੀ ਪ੍ਰਸ਼ਾਸਨ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਤਾਂ ਕਰੀਬ 15 ਸਾਲ ਤੋਂ ਆਊਟ ਸੋਰਸ ਰਾਹੀਂ ਬਿਨਾ ਕੋਈ ਨੌਕਰੀ ਇਸ਼ਤਿਹਾਰ ਦੇ ਭਰਤੀ ਹੋਏ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਪ੍ਰਕ੍ਰਿਆ ਤੋਂ ਲਾਂਭੇ ਕੀਤਾ ਗਿਆ ਹੇ ਜਿਸ ਨੂੰ ਲੈ ਕੇ ਯੂਨੀਵਰਸਟੀ ਮੁਲਾਜਮਾਂ ਵਿਚ ਰੋਸ਼ ਪਾਇਆ (Anger among university employees) ਜਾ ਰਿਹਾ ।
ਬਾਬਾ ਫਰੀਦ ਯੂਨੀਵਰਸਟੀ ਦੇ ਕੱਚੇ ਮੁਲਾਜ਼ਮਾਂ ਨੇ ਯੂਨੀ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ ਮੁਲਾਜ਼ਮਾਂ ਵਿੱਚ ਰੋਸ: ਮਾਮਲੇ ਸਬੰਧੀ ਅੱਜ ਮੁਲਾਜ਼ਮਾਂ ਦਾ ਇਕ ਵਫਦ ਯੂਨੀਵਰਸਟੀ ਦੇ ਰਜਿਸਟਰਾਰ ਨੂੰ ਮਿਲਿਆ ( delegation met the registrar of the university) ਪਰ ਰਜਿਸਟਰਾਰ ਵੱਲੋਂ ਕੋਈ ਸਾਰਥਿਕ ਜਵਾਬ ਨਾਂ ਮਿਲਣ ਉੱਤੇ ਮੁਲਾਜ਼ਮ ਵਿਚ ਰੋਸ਼ ਪਾਇਆ ਜਾ ਰਿਹਾ। ਗੱਲਬਾਤ ਕਰਦਿਆਂ ਯੂਨੀਵਰਸਟੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਖੁਦ ਆ ਕੇ ਯੂਨੀਵਰਸਟੀ ਵਿਚ ਕੰਮ ਕਰਨ ਨਹੀਂ ਲੱਗੇ ਉਹਨਾਂ ਨੂੰ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਲੋੜ ਪੈਣ ਉੱਤੇ ਹੀ ਭਰਤੀ ਕੀਤਾ ਗਿਆ ਸੀ।
ਜ਼ਿੰਦਗੀ ਦਾ ਅਹਿਮ ਸਮਾਂ: ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਜਿੰਦਗੀ ਦੇ ਅਹਿਮ ਸਾਲ ਯੂਨੀਵਰਸਟੀ ਵਿਚ ਕੰਮ ਦੇ ਲੇਖੇ ਲਗਾਏ ਹਨ ਅਜਿਹੇ ਵਿਚ ਹੁਣ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਸੀਂ ਆਪਣੀਆ ਮੰਗਾਂ ਨੂੰ ਲੈ ਕੇ ਯੂਨੀਵਰਸਟੀ ਦੇ ਰਜਿਸਟਰਾਰ (Registrar of the University) ਨੂੰ ਮਿਲੇ ਹਾਂ ਪਰ ਉਹਨਾਂ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਸਰਕਾਰ ਉਹਨਾਂ ਲਈ ਵੀ ਕੋਈ ਨੀਤੀ ਬਣਾਵੇ ਅਤੇ ਉਹਨਾਂ ਨੂੰ ਵੀ ਬਾਕੀ ਮੁਲਾਜ਼ਮਾਂ ਨਾਲ ਪੱਕੇ ਕੀਤਾ ਜਾਵੇ।
ਇਹ ਵੀ ਪੜ੍ਹੋ:ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸਕੱਤਰੇਤ ਦੀ ਛੱਤ ਉੱਤੇ ਚੜ੍ਹਿਆ ਸਾਬਕਾ ਫੌਜੀ
ਪੱਕੇ ਮੁਲਜ਼ਮਾਂ ਨੇ ਦਿੱਤਾ ਸਾਥ: ਇਸ ਮੌਕੇ ਪੱਕੇ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੇ ਵੀ ਦੂਸਰੇ ਮੁਲਾਜ਼ਮਾਂ ਦੇ ਹੱਕ ਵਿਚ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਮੁਲਾਜ਼ਮਾਂ ਨੂੰ ਇਕੱਠਿਆਂ ਪੱਕਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨਿਗੁਣੀਆਂ ਤਨਖਾਹਾਂ ਨਾਲ ਘਰ ਦਾ ਗੁਜਾਰਾ ਚਲਾਉਣਾਂ ਬਹੁਤ ਮੁਸ਼ਕਿਲ ਹੈ, ਇਸ ਲਈ ਸਰਕਾਰ ਨੂੰ ਦੂਸਰੇ ਮੁਲਾਜ਼ਮਾਂ ਬਾਰੇ ਵੀ ਸੋਚਣਾਂ ਚਾਹੀਦਾ ਹੈ।