ਫ਼ਰੀਦਕੋਟ: ਰਿਆਸਤ ਫ਼ਰੀਦਕੋਟ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 20-25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਪਈ ਹੈ। ਇਸ ਜਾਇਦਾਦ ਨੂੰ ਲੈ ਕੇ ਕਾਫ਼ੀ ਹੰਗਾਮਾ ਵੀ ਹੋਇਆ ਹੈ ਅਤੇ ਇਸ ਜਾਇਦਾਦ ਦੀ ਮਲਕਿਅਤ ਨੂੰ ਲੈ ਕੇ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪੁੱਜ ਗਿਆ ਸੀ।
ਇਸੇ ਜਾਇਦਾਦ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ ਅੱਜ ਫ਼ੈਸਲਾ ਸੁਣਾ ਦਿੱਤਾ ਹੈ। ਹਾਈਕੋਰਟ ਦੇ ਫ਼ੈਸਲੇ ਮੁਤਾਬਕ ਮਹਾਰਾਜੇ ਦੀ ਜਾਇਦਾਦ ਦੀਆਂ ਮਾਲਕਣਾ ਉਨ੍ਹਾਂ ਦੀਆਂ ਦੋਹੇ ਬੇਟੀਆਂ ਹੀ ਹਨ। ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਮਹਾਰਾਜਾ ਦੀ ਵਸੀਅਤ ਨੂੰ ਨਾ-ਮੰਨਜ਼ੂਰ ਕਰਦੇ ਹੋਏ ਆਪਣਾ ਫ਼ੈਸਲਾ ਸੁਣਾਇਆ ਹੈ ਅਤੇ ਹੇਠਲੀਆਂ ਅਦਾਲਤਾਂ ਦਾ ਫ਼ੈਸਲਾ ਹੀ ਲਾਗੂ ਰੱਖਿਆ ਹੈ।