ਫਰੀਦਕੋਟ: ਸੂਬੇ ਵਿਚ ਵੱਧ ਰਹੇ ਅਪਰਾਧ ਉੱਤੇ ਠੱਲ੍ਹ ਪਾਉਂਦਿਆਂ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਉਥੇ ਹੀ ਫਰੀਦਕੋਟ ਪੁਲਿਸ ਵੱਲੋਂ ਵੀ ਅਪਰਾਧੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੋਗਾ ਦੇ ਚੰਦਭਾਨ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ 40 ਹਜਾਰ ਤੇ ਹੋਰ ਸਮਾਨ ਚੋਰੀ ਕਰਨ ਦੇ ਮਾਮਲੇ ਵਿਚ ਫਰਾਰ ਚੱਲ ਰਹੇ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਹਾਲਾਂਕਿ ਇਹਨਾਂ ਦਾ ਚੌਥਾ ਸਾਥੀ ਭਗੌੜਾ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਫਰੀਦਕੋਟ ਦੇ ਗੁਰੂਦੁਆਰਾ ਚੰਦਭਾਨ ਸਾਹਿਬ 'ਚ ਹੋਈ ਚੋਰੀ ਨੂੰ ਸੁਲਝਾਉਂਦੇ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ - ਫਰੀਦਕੋਟ
ਫਰੀਦਕੋਟ ਪੁਲਿਸ ਨੇ ਗੁਰੂਦੁਆਰਾ ਚੰਦਭਾਨ ਸਾਹਿਬ ਵਿਚ ਹੋਈ ਚੋਰੀ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿੰਨਾ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ।
ਤੜਕੇ 4 ਵਜੇ ਹੋਇਆ ਸੀ ਲੁੱਟ ਦਾ ਖੁਲਾਸਾ: ਇਹ ਜਾਣਕਾਰੀ ਐਸ.ਪੀ ਜਸਮੀਤ ਸਿੰਘ ਨੇ ਸਥਾਨਕ ਪੁਲਿਸ ਲਾਈਨ ਵਿਖੇ ਪੈੱਸ ਕਾਨਫਰੰਸ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਬੀਤੀ 3 ਜੂਨ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਵਾਸੀ ਚੰਦਭਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਵਿਖੇ ਆਇਆ ਤਾਂ ਗੁਰਦੁਆਰਾ ਸਾਹਿਬ ਦੀ ਗੋਲਕ ਭੰਨੀ ਹੋਈ ਸੀ। ਜਿਸ ਵਿੱਚੋਂ 40 ਹਜਾਰ ਰੁਪਏ ਤੋਂ ਇਲਾਵਾ ਐਲ.ਈ.ਡੀ, ਡੀ.ਵੀ.ਆਰ, ਇਨਵਰਟਰ ਅਤੇ ਬੈਟਰਾਂ ਵੀ ਚੋਰੀ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਸ਼ਨਾਖਤ ’ਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਉਪ੍ਰੰਤ ਜਦ ਇੰਚਾਰਜ ਨਾਰਕੋਟਿਕ ਸੈੱਲ ਐਸ.ਆਈ ਕੁਲਬੀਰ ਚੰਦ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਵੱਲੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਪੁੱਛਗਿਛ ਵਿਚ ਹੋਰ ਵੀ ਹੋਣਗੇ ਖੁਲਾਸੇ :ਇਹਨਾਂ ਮਲਜ਼ਮਾਂ ਦੀ ਪਹਿਚਾਣ ਮੋਹਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਜਸਕਰਨ ਸਿੰਘ ਉਰਫ਼ ਗੱਗੀ ਵਾਸੀ ਚੰਦਭਾਨ ਅਤੇ ਮਨਪ੍ਰੀਤ ਸਿੰਘ ਉਰਫ਼ ਰਾਜੂ ਵੱਜੋਂ ਹੋਈ ਹੈ। ਇਹਨਾਂ ਕੋਲੋਂ ਪੁਲਿਸ ਨੇ 10 ਰੁਪਏ ਵਾਲੇ 130 ਸਿੱਕੇ, 5 ਰੁਪਏ ਵਾਲੇ 1310, 2 ਰੁਪਏ ਵਾਲੇ 1770, 1 ਰੁਪਏ ਵਾਲੇ 310, 35 ਨੋਟ 5 ਰੁਪਏ ਵਾਲੇ, 14 ਨੋਟ 10 ਰੁਪਏ ਵਾਲੇ, ਚੋਰੀ ਕੀਤੀ ਐਲ.ਈ.ਡੀ, ਇਨਵਰਟਰ, ਬੈਟਰਾਂ ਅਤੇ ਦੋ ਮੋਟਰਸਾਇਕਲ ਬਰਾਮਦ ਕਰ ਲਏ ਗਏ। ਉਹਨਾਂ ਦੱਸਿਆ ਕਿ ਚੌਥੇ ਦੋਸ਼ੀ ਗੁਰਦਿੱਤਾ ਸਿੰਘ ਜਿਸ’ਤੇ ਕੋਟਕਪੂਰਾ ਦੇ ਇੱਕ ਢਾਬੇ ਤੋਂ ਰਾਈਫਲ ਖੋਹਣ ਦਾ ਮੁਕੱਦਮਾ ਵੀ ਦਰਜ ਹੈ ਅਤੇ ਇਸਦਾ ਪਿਛੋਕੜ ਅਪਰਾਧਿਕ ਹੈ ਉਸ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ। ਉਹਨਾਂ ਦੱਸਿਆ ਕਿ ਗਿ੍ਰਫ਼ਤਾਰ ਦੋਸ਼ੀਆ ਤੋਂ ਹੋਰ ਵੀ ਪੁੱਛ ਗਿੱਛ ਜਾਰੀ ਹੈ। ਫਿਲਹਾਲ ਇਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।