ਪੰਜਾਬ

punjab

ETV Bharat / state

Behbalkala Behadbi Case : ਨਵੀਂ SIT ਨੇ 40 ਦੇ ਕਰੀਬ ਗਵਾਹਾਂ ਦੇ ਬਿਆਨ ਕੀਤੇ ਦਰਜ

ਬੇਅਦਬੀ ਮਾਮਲੇ ’ਚ ਨਵੀਂ ਐਸਆਈਟੀ (SIT) ਨੇ ਫਰੀਦਕੋਟ ਦਫ਼ਤਰ ਵਿਖੇ 40 ਦੇ ਕਰੀਬ ਪ੍ਰਮੁੱਖ ਗਵਾਹਾਂ (witnesses) ਦੇ ਬਿਆਨ ਦਰਜ ਕੀਤੇ ਗਏ।

ਬੇਅਦਬੀ ਮਾਮਲਾ: ਨਵੀਂ SIT ਨੇ 40 ਦੇ ਕਰੀਬ ਗਵਾਹਾਂ ਦੇ ਬਿਆਨ ਕੀਤੇ ਦਰਜ
ਬੇਅਦਬੀ ਮਾਮਲਾ: ਨਵੀਂ SIT ਨੇ 40 ਦੇ ਕਰੀਬ ਗਵਾਹਾਂ ਦੇ ਬਿਆਨ ਕੀਤੇ ਦਰਜ

By

Published : May 27, 2021, 5:11 PM IST

ਫਰੀਦਕੋਟ:ਬੇਅਦਬੀ ਮਾਮਲੇ ’ਚ ਹਾਈਕੋਰਟ(High Court) ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਨਵੀਂ ਐਸਆਈਟੀ(SIT) ਬਣਾਈ ਹੈ ਜੋ ਮਾਮਲੇ ਦੀ ਮੁੜ ਤੋਂ ਜਾਂਚ ਕਰ ਰਹੀ ਹੈ ਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਜਲਦ ਤੋਂ ਜਲਦ ਰਿਪੋਰਟ ਵੀ ਪੇਸ਼ ਕਰੇਗੀ। ਉਥੇ ਹੀ ਕੈਪਟਨ ਸਰਕਾਰ ਦੁਆਰਾ ਬਣਾਈ ਗਈ ਨਵੀਂ ਐਸਆਈਟੀ (SIT) ਨੇ ਫਰੀਦਕੋਟ ਦਫ਼ਤਰ ਵਿਖੇ 40 ਦੇ ਕਰੀਬ ਪ੍ਰਮੁੱਖ ਗਵਾਹਾਂ (witnesses) ਦੇ ਬਿਆਨ ਦਰਜ ਕੀਤੇ ਗਏ।

ਬੇਅਦਬੀ ਮਾਮਲਾ: ਨਵੀਂ SIT ਨੇ 40 ਦੇ ਕਰੀਬ ਗਵਾਹਾਂ ਦੇ ਬਿਆਨ ਕੀਤੇ ਦਰਜ

ਇਹ ਵੀ ਪੜੋ: New IT Rules: ‘ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਬਣਾਏ ਗਏ ਨਵੇਂ ਨਿਯਮ’

ਇਸ ਮੌਕੇ ਗਵਾਹਾਂ ਨੇ ਦੱਸਿਆ ਕਿ ਸਾਨੂੰ ਸੰਮਨ (Summons) ਜਾਰੀ ਕੀਤੇ ਗਏ ਹਨ ਜਿਸ ਦੇ ਚੱਲਦੇ ਅਸੀਂ ਇਥੇ ਪਹੁੰਚੇ ਹਾਂ ਤੇ ਸਾਡੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਿਆਨ ਦਰਜ ਕਰਵਾ ਚੁੱਕੇ ਹਾਂ ਤੇ ਹੁਣ ਫਿਰ ਸੰਮਨ (Summons) ਜਾਰੀ ਕਰਨ ‘ਤੇ ਅਸੀਂ ਗਵਾਹੀ (Testimony) ਦੇਣ ਲਈ ਆਏ ਹਾਂ।

ਇਹ ਵੀ ਪੜੋ: ਦਿਨ-ਦਿਹਾੜੇ ਚੋਰੀ: ਚੋਰਾਂ ਨੇ ਗਰੀਬ ਘਰ ਨੂੰ ਬਣਾਇਆ ਆਪਣਾ ਨਿਸ਼ਾਨਾ

ABOUT THE AUTHOR

...view details