ਪੰਜਾਬ

punjab

ETV Bharat / state

ਗੁਰਲਾਲ ਭੁੱਲਰ ਦੇ ਪਿਤਾ ਨੇ ਪੁਲਿਸ 'ਤੇ ਲਾਏ ਦੋਸ਼, ਕਿਹਾ; ਕਤਲ ਪਿੱਛੇ ਕਿਸੇ ਉਚੀ ਪਹੁੰਚ ਵਾਲੇ ਦਾ ਹੱਥ - ਕਤਲ ਪਿੱਛੇ ਕਿਸੇ ਉਚੀ ਪਹੁੰਚ ਵਾਲੇ ਦਾ ਹੱਥ

ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿੱਚ ਅੱਜ ਗੁਰਲਾਲ ਭਲਵਾਨ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ।

ਫ਼ੋਟੋ
ਫ਼ੋਟੋ

By

Published : Mar 7, 2021, 7:02 PM IST

ਫ਼ਰੀਦਕੋਟ: ਪਿਛਲੇ ਦਿਨੀਂ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿੱਚ ਅੱਜ ਗੁਰਲਾਲ ਭਲਵਾਨ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਪੁਲਿਸ ਜਾਂਚ ਉੱਤੇ ਵੱਡੇ ਸਵਾਲ ਉਠਾਏ। ਪੁਲਿਸ ਜਾਂਚ ਉੱਤੇ ਬੇਭਰੋਗੀ ਜਿਤਾਉਂਦਿਆ ਉਨ੍ਹਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ DGP ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਇਨਸਾਫ਼ ਦੀ ਜਿਥੇ ਗੁਹਾਰ ਲਗਾਈ ਹੈ ਉਥੇ ਹੀ ਜਲਦ ਇਨਸਾਫ ਨਾ ਮਿਲਣ ਉੱਤੇ ਖ਼ੁਦਕੁਸ਼ੀ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।

ਸੁਖਚੈਨ ਸਿੰਘ ਭੁੱਲਰ ਨੇ ਕਿਹਾ ਕਿ ਫ਼ਰੀਦਕੋਟ ਪੁਲਿਸ ਗੁਰਲਾਲ ਭਲਵਾਨ ਕਤਲ ਮਾਮਲੇ ਵਿੱਚ ਸ਼ਹੀ ਜਾਂਚ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਖੁਦ ਹੀ ਲੋਕਾਂ ਨੂੰ ਨਾਮਜਦ ਕਰ ਰਹੀ ਹੈ ਅਤੇ ਖੁਦ ਹੀ ਛੱਡ ਰਹੀ ਹੈ।

ਗੁਰਲਾਲ ਭੁੱਲਰ ਦੇ ਪਿਤਾ ਨੇ ਪੁਲਿਸ 'ਤੇ ਲਾਏ ਦੋਸ਼, ਕਿਹਾ; ਕਤਲ ਪਿੱਛੇ ਕਿਸੇ ਉਚੀ ਪਹੁੰਚ ਵਾਲੇ ਦਾ ਹੱਥ

ਉਨ੍ਹਾਂ ਕਿਹਾ ਕਿ ਗੁਰਲਾਲ ਭਲਵਾਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨਾਲ ਪੁਲਿਸ ਨੇ ਅੱਜ ਤੱਕ ਸਖ਼ਤੀ ਨਹੀਂ ਵਰਤੀ ਅਤੇ ਨਾ ਹੀ ਅੱਜ ਤੱਕ ਪੁਲਿਸ ਗੁਰਲਾਲ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਮਿਲੇ ਸਨ ਜਿੰਨਾ ਨੇ 2 ਦਿੱਨ ਦਾ ਸਮਾਂ ਮੰਗਿਆ ਸੀ ਪਰ ਅੱਜ 4-5 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਨੇ ਕੋਈ ਤਸੱਲੀ ਬਖ਼ਸ ਜਵਾਬ ਨਹੀਂ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਪੁਲਿਸ ਨੂੰ ਜਲਦ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਹੇਠਲੇ ਪੱਧਰ ਉੱਤੇ ਪੁਲਿਸ ਸਹੀ ਜਾਂਚ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਗੁਰਲਾਲ ਭਲਵਾਨ ਦੇ ਕਤਲ ਪਿੱਛੇ ਇਲਾਕੇ ਦੇ ਕਿਸੇ ਰਸੁਖਦਾਰ ਵਿਅਕਤੀ ਦਾ ਹੱਥ ਹੈ ਤਾ ਹੀਂ ਪੁਲਿਸ ਸ਼ਹੀ ਜਾਂਚ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਪੰਜਾਬ ਅਤੇ DGP ਪੰਜਾਬ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਫਰੀਦਕੋਟ ਪੁਲਿਸ ਨੇ ਇਨਸਾਫ ਨਾ ਦਿੱਤਾ ਤਾਂ ਖ਼ੁਦਕੁਸ਼ੀ ਕਰਨ ਤੋਂ ਸਿਵਾਏ ਉਸ ਕੋਲ ਕੋਈ ਚਾਰਾ ਨਹੀਂ ਹੋਵੇਗਾ।

ABOUT THE AUTHOR

...view details