ਫਰੀਦਕੋਟ:SGPC ਵੱਲੋਂ ਮੈਡੀਕਲ ਕੈਂਪਾਂ ਵਿਚ ਪਾਏ ਗਏ ਲੋੜਵੰਦਾਂ ਦੇ ਇਲਾਜ ਲਈ ਫਰੀਦਕੋਟ ਤੋਂ 20 ਮਰੀਜਾਂ ਦਾ ਪਹਿਲਾ ਜਥਾ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਫ਼ਤ ਬੱਸ ਰਾਹੀਂ ਜਥਾ ਰਵਾਨਾ ਹੋਇਆ।
ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਲੋੜਵੰਦ ਮਰੀਜਾਂ ਦਾ ਜਥਾ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨੁੱਖਤਾ ਦੀ ਸੇਵਾ ਲਈ ਵਿੱਢੇ ਗਏ ਲੋੜਵੰਦਾਂ ਲਈ ਮੁਫ਼ਤ ਇਲਾਜ ਦੇ ਕਾਰਜਾਂ ਤਹਿਤ ਲਗਾਏ ਗਏ ਮੈਡੀਕਲ ਜਾਂਚ ਕੈਂਪਾਂ ਵਿਚੋਂ ਅਪ੍ਰੇਸ਼ਨ ਅਤੇ ਹੋਰ ਇਲਾਜ ਲਈ ਚੁਣੇ ਗਏ ਮਰੀਜਾਂ ਦਾ ਅੰਮ੍ਰਿਤਸਰ ਸਾਹਿਬ ਵਿਖੇ SGPC ਅਧੀਨ ਚੱਲ ਰਹੇ ਹਸਪਤਾਲ ਵਿਚ ਮੁਫ਼ਤ ਇਲਾਜ ਕਰਵਾਉਣ ਲਈ ਫਰੀਦਕੋਟ ਤੋਂ 20 ਲੋੜਵੰਦਾਂ ਦੇ ਜਥੇ ਨੂੰ SGPC ਦੀ ਮੁਫ਼ਤ ਬੱਸ ਸੇਵਾ ਰਾਹੀਂ ਰਵਾਨਾ ਕੀਤਾ ਗਿਆ।